Close
Menu

ਗਰਮੀ ਦੀ ਲਹਿਰ ਲਈ ਆਸਟ੍ਰੇਲੀਆ ਤਿਆਰ, ਫਾਇਰ ਐਲਰਟ ਜਾਰੀ

-- 28 January,2014

ਮੈਲਬੋਰਨ—ਆਸਟ੍ਰੇਲੀਆ ਗਰਮੀ ਦੇ ਮੌਸਮ ਦੀ ਹੋਰ ਮਾਰ ਝੱਲਣ ਲਈ ਤਿਆਰ ਹੈ। ਇੱਥੇ ਤਾਪਮਾਨ ਦੀ 40 ਡਿਗਰੀ ਤੋਂ ਪਾਰ ਜਾ ਸਕਦਾ ਹੈ ਅਤੇ ਕੁਝ ਸੂਬਿਆਂ ਵਿਚ ਗਰਮੀ ਕਾਰਨ ਅੱਗ ਲੱਗਣ ਦੀ ਚਿਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ। ਏ. ਬੀ. ਸੀ. ਦੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਦੱਖਣੀ ਆਸਟ੍ਰੇਲੀਆ, ਵਿਕਟੋਰੀਆ ਅਤੇ ਤਸਮਾਨੀਆ ਵਿਚ ਭਿਆਨਕ ਗਰਮੀ ਤੋਂ ਪਹਿਲਾਂ ਅੱਗ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਐਡੀਲੈਡ ਦਾ ਜ਼ਿਆਦਾਤਰ ਤਾਪਮਾਨ 41 ਡਿਗਰੀ ਹੇਠਾਂ ਤੱਕ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਇਹ ਤਾਪਮਾਨ 40 ਡਿਗਰੀ ਅਤੇ ਐਤਵਾਰ ਨੂੰ 40 ਡਿਗਰੀ ਸੈਲਸੀਅਸ ਸੀ।
ਰਿਪੋਰਟ ਵਿਚ ਕਿਹਾ ਗਿਆ ਕਿ ਸੂਬੇ ਦੇ ਹੇਠਲੇ ਇਲਾਕੇ ਵਿਚ ਭਿਆਨਕ ਅੱਗ ਲੱਗਣ ਦਾ ਖਤਰਾ ਹੋਣ ਕਾਰਨ ਚਿਤਾਵਨੀ ਜਾਰੀ ਕਰ ਦਿੱਤੀ ਗਈ ਹੈ। ਵਿਕਟੋਰੀਆ ਦੇ ਕੁਝ ਹਿੱਸਿਆਂ ਵਿਚ ਦਿਨ ਦੇ ਸਮੇਂ ਤਾਪਮਾਨ 40 ਡਿਗਰੀ ਰਹਿ ਸਕਦਾ ਹੈ, ਜਦੋਂ ਕਿ ਮੈਲਬੋਰਨ ਦਾ ਤਾਪਮਾਨ 30 ਡਿਗਰੀ ਤੋਂ ਉੱਪਰ ਰਹੇਗਾ। ਸੂਬੇ ਦੇ ਉੱਤਰ ਵਿਚ ਮਿਲਦੁਰਾ ਵਿਚ ਤਾਪਮਾਨ 40 ਡਿਗਰੀ ਤੱਕ ਜਾ ਸਕਦਾ ਹੈ ਜਦੋਂ ਕਿ ਵਿਕਟੋਰੀਆ ਦੇ ਦੱਖਣੀ ਹਿੱਸਿਆਂ ਵਿਚ ਵੀ ਗਰਮੀ ਜ਼ਿਆਦਾ ਹੋ ਸਕਦੀ ਹੈ।

Facebook Comment
Project by : XtremeStudioz