Close
Menu

ਗਰਮ ਖਿਆਲੀਆਂ ਤੋਂ ਹਰਜੀਤ ਸਿੰਘ ਸੱਜਣ ਰਹੇ ਦੂਰ!

-- 20 April,2017
ਅੰਮ੍ਰਿਤਸਰ/ਟੋਰਾਂਟੋ— ਭਾਰਤ ਦੌਰੇ ‘ਤੇ ਆਏ ਕੈਨੇਡਾ ਦੇ ਗੁਰਸਿੱਖ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਬੁੱਧਵਾਰ ਸ਼ਾਮ ਨੂੰ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਸਨ। ਭਾਵੇਂ ਇਸ ਦੌਰਾਨ ਉਨ੍ਹਾਂ ਦਾ ਸਰਕਾਰੀ ਤੌਰ ‘ਤੇ ਗਰਮਜੋਸ਼ੀ ਨਾਲ ਸਵਾਗਤ ਨਹੀਂ ਕੀਤਾ ਗਿਆ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਕਈ ਗਰਮ ਖਿਆਲੀ ਗਰੁੱਪਾਂ ਦੇ ਨੁਮਾਇੰਦੇ ਬੈਨਰ ਅਤੇ ਤਖਤੀਆਂ ਲੈ ਕੇ ਉਨ੍ਹਾਂ ਦੇ ਸਵਾਗਤ ‘ਚ ਪੁੱਜੇ ਸਨ। ਸੱਜਣ ਨੇ ਉਨ੍ਹਾਂ ਤੋਂ ਦੂਰੀ ਬਣਾਈ ਰੱਖੀ। ਸੱਜਣ ਨੇ ਦੂਰੋਂ ਹੀ ਹੱਥ ਜੋੜ ਕੇ ਫਤਹਿ ਬੁਲਾਈ ਅਤੇ ਅੱਗੇ ਵਧ ਗਏ। ਸੱਜਣ ਨੂੰ ਸੁਰੱਖਿਆ ਦੇਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਸਖਤ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੇ ਰੁਕਣ ਦਾ ਪ੍ਰਬੰਧ ਉੱਥੋਂ ਦੇ ਤਾਜ ਹੋਟਲ ‘ਚ ਕੀਤਾ ਗਿਆ ਸੀ। ਹਵਾਈ ਅੱਡੇ ਤੋਂ ਲੈ ਕੇ ਤਾਜ ਹੋਟਲ ਤਕ ਪੁਲਸ ਦਾ ਸਖਤ ਪਹਿਰਾ ਰਿਹਾ।
 
ਇਸ ਤੋਂ ਇਲਾਵਾ ਉਨ੍ਹਾਂ ਨਾਲ ਆਪਣੀ ਸਕਿਓਰਟੀ ਵੀ ਸੀ ,ਜਿਸ ਨੇ ਕਿਸੇ ਨੂੰ ਵੀ ਉਨ੍ਹਾਂ ਕੋਲ ਜਾਣ ਨਹੀਂ ਦਿੱਤਾ। ਗਰਮਖਿਆਲੀ ਗਰੁੱਪ ਦੇ ਪ੍ਰਤੀਨਿਧਾਂ ਨੇ ਵੀ ਦੂਰ ਤੋਂ ਹੀ ਹਰਜੀਤ ਸਿੰਘ ਸੱਜਣ ਦਾ ਸਵਾਗਤ ਕੀਤਾ। ਦੂਜੇ ਪਾਸੇ ਜ਼ਿਲਾ ਪ੍ਰਸ਼ਾਸਨ ਵੱਲੋਂ ਕੁੱਝ ਅਫਸਰ ਉਨ੍ਹਾਂ ਨੂੰ ਲੈਣ ਗਏ ਸਨ। ਉੱਥੋਂ ਨਿਕਲਣ ਮਗਰੋਂ ਉਹ ਹੋਟਲ ‘ਚ ਚਲੇ ਗਏ ਅਤੇ ਵੀਰਵਾਰ ਸਵੇਰੇ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।
Facebook Comment
Project by : XtremeStudioz