Close
Menu

ਗਰੀਬਾਂ ਨੂੰ ਖੁਰਾਕ ਸੁਰੱਖਿਆ ਦੇ ਵਿਸ਼ੇਸ਼ ਇੰਤਜ਼ਾਮ ਕੀਤੇ ਜਾਣ- ਮੁੱਖ ਮੰਤਰੀ

-- 07 August,2013

AVN_CHAUHAN_122272e (1)

ਭੋਪਾਲ- 7 ਅਗਸਤ (ਦੇਸ ਪ੍ਰਦੇਸ ਟਾਈਮਜ਼)-ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਖੁਰਾਕ ਸੁਰੱਖਿਆ ਕਾਨੂੰਨ ਲਾਗੂ ਹੋਣ ਅਤੇ ਮੁੱਖ ਮੰਤਰੀ ਅੰਨਪੂਰਨਾ ਯੋਜਨਾ ‘ਚ ਵਧਦੀਆਂ ਹਿੱਤ ਗ੍ਰਾਹੀਆਂ ਦੀ ਗਿਣਤੀ ਨੂੰ ਦੇਖਦੇ ਹੋਏ ਪ੍ਰਦੇਸ਼ ਦੇ ਸਾਰੇ ਜ਼ਿਲਾ ਕਲੈਕਟਰਾਂ ਨੂੰ ਖੁਰਾਕ ਵੰਡ ਲਈ ਵਿਸ਼ੇਸ਼ ਇੰਤਜ਼ਾਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਸ਼੍ਰੀ ਚੌਹਾਨ ਨੇ ਇੱਥੇ ਮੰਤਰਾਲੇ ‘ਚ ਹੱਲ ਆਨ ਲਾਈਨ ਪ੍ਰੋਗਰਾਮ ‘ਚ ਵੀਡੀਓ ਕਾਨਫਰੈਂਸਿੰਗ ਦੇ ਮਾਧਿਅਮ ਨਾਲ ਕਲੈਕਟਰਾਂ ਨਾਲ ਚਰਚਾ ਕਰਦੇ ਹੋਏ ਕਿਹਾ ਉਨ੍ਹਾਂ ਨੂੰ ਨਿਰਦੇਸ਼ ਦਿੱਤਾ ਕਿ ਹਰ ਮਹੀਨੇ 7 ਤਰੀਕ ਤੱਕ ਰਾਸ਼ਨ ਦੀ ਵੰਡ ਹੋ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਹਿੱਤਗ੍ਰਾਹੀਆਂ ਦੀ ਸੂਚੀ ‘ਚ ਮੁੱਖ ਮੰਤਰੀ ਮਜ਼ਦੂਰ ਸੁਰੱਖਿਆ ਯੋਜਨਾ, ਭਵਨ ਨਿਰਮਾਣ ਕਰਮਕਾਰ ਮੰਡਲ ‘ਚ ਰਜਿਸਟਰਡ ਮਜ਼ਦੂਰਾਂ ਪਿੰਡ ਸ਼ਹਿਰਾਂ ‘ਚ ਰਹਿਣ ਵਾਲੇ ਬੇਸਹਾਰਾ ਅਤੇ ਰਿਕਸ਼ਾ ਚਲਾਉਣ ਵਾਲਿਆਂ ਨੂੰ ਵੀ ਇਸ ਯੋਜਨਾ ਦਾ ਲਾਭ ਮਿਲੇਗਾ। ਉਨ੍ਹਾਂ ਦੇ ਨਾਂ ਜੋੜਨ ਦੇ ਕੰਮ ਨੂੰ ਪਹਿਲ ਦੇਣ।
ਮੁੱਖ ਮੰਤਰੀ ਨੇ ਦੱਸਿਆ ਕਿ ਨੌਜਵਾਨ ਸਵ-ਰੋਜ਼ਗਾਰ ਯੋਜਨਾ ਦੇ ਹਿੱਤਗ੍ਰਾਹੀਆਂ ਦਾ ਸੰਮੇਲਨ 26 ਅਗਸਤ ਨੂੰ ਭੋਪਾਲ ‘ਚ ਆਯੋਜਿਤ ਕੀਤਾ ਜਾਵੇਗਾ ਅਤੇ ਸਾਰੀ ਗੱਲਬਾਤ ਨਾਲ ਹਿੱਤਗ੍ਰਾਹੀ ਇਸ ਸੰਮੇਲਨ ‘ਚ ਸ਼ਾਮਲ ਹੋਣਗੇ। ਇਸ ਦਰਮਿਆਨ ਰਾਜ ਪੱਧਰੀ ਰੋਜ਼ਗਾਰ ਮੇਲਿਆਂ ਦਾ ਵੀ ਆਯੋਜਨ ਕੀਤਾ ਜਾਵੇਗਾ।

Facebook Comment
Project by : XtremeStudioz