Close
Menu

ਗਰੀਬਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਨਾ ਮਿਲਣਾ ਚਿੰਤਾ ਦਾ ਵਿਸ਼ਾ : ਮੋਦੀ

-- 20 December,2013

ਬੇਲਗਾਮ/ਕਰਨਾਟਕ— ਗੁਜਰਾਤ ਦੇ ਮੁੱਖ ਮੰਤਰੀ ਅਤੇ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਦੇਸ਼ ‘ਚ ਆਰਥਿਕ ਪ੍ਰਗਤੀ ਦੇ ਬਾਵਜੂਦ ਗਰੀਬਾਂ ਨੂੰ ਬੇਹਤਰ ਸਿਹਤ ਸੁਵਿਧਾਵਾਂ ਨਾ ਮਿਲ ਸਕਣੀਆਂ ਚਿੰਤਾ ਦਾ ਵਿਸ਼ਾ ਹੈ। ਮੋਦੀ ਨੇ ਜ਼ਵਾਹਰ ਲਾਲ ਨਹਿਰੂ ਮੈਡੀਕਲ ਕਾਲਜ ਦੇ ਸਵਰਣ ਜਿਅੰਤੀ ਸੰਮੇਲਨ ਦੌਰਾਨ ਕਿਹਾ ਕਿ ਇਕ ਦੇਸ਼ ਤਾਂ ਹੀ ਉਨੱਤੀ ਕਰ ਸਕਦਾ ਹੈ ਜਦੋਂ ਉਸ ਨੇ ਮੈਡੀਕਲ, ਸਿੱਖਿਆ ਦੇ ਖਤੇਰ ‘ਚ ਪ੍ਰਗਤੀ ਕੀਤੀ ਹੋਵੇ ਅਤੇ ਅਸੀਂ ਇਸ ਦਿਸ਼ਾ ‘ਚ ਅਜੇ ਕਾਫੀ ਕੁਝ ਕਰਨਾ ਹੈ। ਮੋਦੀ ਨੇ ਦੇਸ਼ ‘ਚ ਡਾਕਟਰਾਂ ਦੀ ਕਮੀ ‘ਤੇ ਚਿੰਤਾ ਜ਼ਾਹਰ ਕਰਦੇ ਹੋਏ ਕਿਹਾ ਕਿ ਬੀਮਾਰੀਆਂ ਵਧਦੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਰੋਕਣ ਲਈ ਸਾਡੇ ਕੋਲ ਕੋਈ ਠੋਸ ਮੁਹਿੰਮ ਨਹੀਂ ਹੈ।

Facebook Comment
Project by : XtremeStudioz