Close
Menu

ਗਰੀਸ ਆਈ.ਐਮ.ਐਫ. ਦੇ ਕਰਜ ਦਾ ਭੁਗਤਾਨ ਕਰਨ ਤੋਂ ਖੁੰਝਿਆ

-- 01 July,2015

ਏਥੰਸ, 1 ਜੁਲਾਈ – ਗਰੀਸ ਅੰਤਰਰਾਸ਼ਟਰੀ ਮੁਦਰਾ ਫੰਡ ਦੇ 1.5 ਅਰਬ ਯੂਰੋ (1.7 ਅਰਬ ਡਾਲਰ) ਦੇ ਕਰਜ ਦਾ ਭੁਗਤਾਨ ਨਹੀਂ ਕਰ ਪਾਇਆ ਤੇ ਉਹ ਕਰਜ ਭੁਗਤਾਨ ‘ਚ ਡਿਫਾਲਟ ਕਰਨ ਵਾਲਾ ਪਹਿਲਾ ਵਿਕਸਿਤ ਮੁਲਕ ਬਣ ਗਿਆ। ਆਈ.ਐਮ.ਐਫ ਦੇ ਬੁਲਾਰੇ ਨੇ ਕਿਹਾ ਕਿ ਉਹ ਪੁਸ਼ਟੀ ਕਰਦੇ ਹਨ ਕਿ ਗਰੀਸ ਨੂੰ ਆਈ.ਐਮ.ਐਫ ਦੇ ਜਿਸ ਬਕਾਇਆ 1.2 ਅਰਬ ਐਸ.ਡੀ.ਆਰ ਦਾ ਭੁਗਤਾਨ ਕਰਨਾ ਸੀ ਉਹ ਪ੍ਰਾਪਤ ਨਹੀਂ ਹੋਇਆ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਾਰਜਕਾਰੀ ਬੋਰਡ ਨੂੰ ਸੂਚਿਤ ਕਰ ਦਿੱਤਾ ਹੈ ਕਿ ਗਰੀਸ ਨੇ ਭੁਗਤਾਨ ਨਹੀਂ ਕੀਤਾ ਹੈ ਤੇ ਉਹ ਇਸ ਬਕਾਇਆ ਰਕਮ ਦੇ ਭੁਗਤਾਨ ਤੋਂ ਬਾਅਦ ਹੀ ਆਈ.ਐਮ.ਐਫ. ਤੋਂ ਵਿੱਤੀ ਸਹਾਇਤਾ ਲੈ ਸਕਦਾ ਹੈ। ਗਰੀਸ ਨੂੰ ਕੱਲ੍ਹ ਅੰਤਰਰਾਸ਼ਟਰੀ ਸਮਾਂ ਅਨੁਸਾਰ ਰਾਤ 10 ਵਜੇ ਤੱਕ ਭੁਗਤਾਨ ਕਰਨਾ ਸੀ।

Facebook Comment
Project by : XtremeStudioz