Close
Menu

ਗਰੀਸ ਦੇ ਲੋਕਾਂ ਨੇ ਕਰਜ਼ੇ ਸਬੰਧੀ ਵਿਦੇਸ਼ੀ ਸ਼ਰਤਾਂ ਨੂੰ ਨਕਾਰਿਆ

-- 06 July,2015

ਏਥਨਜ਼,6 ਜੁਲਾਈ – ਆਰਥਿਕ ਸੰਕਟ ਵਿਚ ਘਿਰੇ ਗਰੀਸ ਦੇ ਲੋਕਾਂ ਨੇ ਅੱਜ ਇੱਕ ਜਨਮਤ ਸੰਗ੍ਰਹਿ ਵਿਚ ਵਿਦੇਸ਼ੀ ਕਰਜ਼ਾ ਦੇਣ ਵਾਲਿਆਂ ਦੀਆਂ ਸ਼ਰਤਾਂ ਨੂੰ ਨਕਾਰਦਿਆਂ ਐਲਕਸ ਸਿਪ੍ਰਾਸ ਨੂੰ ਵੱਡੀ ਰਾਹਤ ਦਿੱਤੀ ਹੈ | ਅੱਜ ਗਰੀਸ ਦੇ ਲੋਕਾਂ ਨੇ ਜਨਮਤ ਸੰਗ੍ਰਹਿ ਵਿਚ ਵਧ ਚੜ੍ਹ ਕੇ ਹਿੱਸਾ ਲਿਆ | ਵੋਟਰਾਂ ਸਾਹਮਣੇ ‘ਹਾਂ’ ਜਾਂ ‘ਨਾਂਹ’ ਦੇ ਬਦਲ ਰੱਖੇ ਗਏ ਸਨਸ ਸਥਾਨਕ ਸਮੇਂ ਅਨੁਸਾਰ ਰਾਤ 7 ਵਜੇ ਵੋਟਿੰਗ ਸਮਾਪਤ ਹੋਈ | ਇਸ ਤੋਂ ਬਾਅਦ ਵੋਟਾਂ ਦੀ ਗਿਣਤੀ ਸ਼ੁਰੂ ਹੋਈ | ਹੁਣ ਤੱਕ ਗਿਣੀਆਂ ਗਈਆਂ ਵੋਟਾਂ ਵਿਚੋਂ 61 ਫੀਸਦੀ ਲੋਕਾਂ ਨੇ ਕਰਜ਼ਾ ਦੇਣ ਵਾਲੇ ਵਿਦੇਸ਼ੀਆਂ ਦੀਆਂ ਸ਼ਰਤਾਂ ਨੂੰ ਨਾਂਹ ਆਖਿਆ ਹੈ ਜਦਕਿ 39 ਫੀਸਦੀ ਲੋਕਾਂ ਨੇ ਹਾਂ ਕਿਹਾ ਹੈ | ਅੰਤਰਰਾਸ਼ਟਰੀ ਮੁਦਰਾ ਫੰਡ ਦਾ ਕਹਿਣਾ ਹੈ ਕਿ ਗ੍ਰੀਸ ਦਾ ਕਰਜ਼ਾ ਅਸਥਾਈ ਹੈ | ਗਰੀਸ ਨੂੰ ਕਰਜ਼ਾ ਰਾਹਤ ਲਈ ਸੁਧਾਰਵਾਦੀ ਕਦਮ ਚੁੱਕਣ ਦੀ ਲੋੜ ਹੈ | ਇਸ ਦੇ ਨਾਲ ਹੀ ਸਾਲ 2018 ਤੱਕ 50 ਅਰਬ ਯੂਰੋ ਦੇ ਵਿੱਤੀ ਪੈਕੇਜ ਦੀ ਲੋੜ ਹੈ | ਗ੍ਰੀਸ ਦੇ ਪ੍ਰਧਾਨ ਮੰਤਰੀ ਐਲਕਸ ਸਿਪ੍ਰਾਸ ਨੇ ਲੋਕਾਂ ਨੂੰ ਜਨਮਤ ਸੰਗ੍ਰਹਿ ਦੌਰਾਨ ਨਾਂਹ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਸੀ |

Facebook Comment
Project by : XtremeStudioz