Close
Menu

ਗਰੈਂਡ ਮਸਤੀ ਦੀ ਸਫਲਤਾ ਤੋਂ ਖੁਸ਼ ਹੋਏ ਵਿਵੇਕ ਓਬਰਾਏ

-- 15 September,2013

download

ਮੁੰਬਈ – ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਵੇਕ ਓਬਰਾਏ ਆਪਣੀ ਫਿਲਮ ਗਰੈਂਡ ਮਸਤੀ ਦੀ ਸਫਲਤਾ ਨਾਲ ਬੇਹੱਦ ਖੁਸ਼ ਹੋਏ ਹਨ। ਵਿਵੇਕ ਓਬਰਾਏ ਦੀ ਫਿਲਮਾਂ ਨੇ ਹਾਲ ਦੇ ਸਾਲਾਂ ਵਿਚ ਬਾਕਸ ਆਫਿਸ ‘ਤੇ ਕੋਈ ਖਾਸ ਕਮਾਲ ਨਹੀਂ ਦਿਖਾਇਆ ਹੈ। ਵਿਵੇਕ ਓਬਰਾਏ ਦੀ 13 ਸਤੰਬਰ ਨੂੰ ਗਰੈਂਡ ਮਸਤੀ ਫਿਲਮ ਰਿਲੀਜ਼ ਹੋਈ ਹੈ। ਵਿਵੇਕ ਓਬਰਾਏ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵੀਟਰ ‘ਤੇ ਇਸ ਫਿਲਮ ਦੀ ਸਫਲਤਾ ‘ਤੇ ਖੁਸ਼ੀ ਜ਼ਾਹਿਰ ਕੀਤੀ ਹੈ। ਵਿਵੇਕ ਨੇ ਟਵੀਟ ‘ਤੇ ਲਿਖਿਆ ਕਿ ਇਸ ਫਿਲਮ ਨੇ 2 ਦਿਨਾਂ ਵਿਚ 26 ਕਰੋੜ ਰੁਪਏ ਦਾ ਸ਼ਾਨਦਾਰ ਬਿਜਨੈਸ ਕੀਤਾ ਹੈ ਅਤੇ ਸਾਰੀਆਂ ਥਾਵਾਂ ‘ਤੇ ਇਹ ਫਿਲਮ ਪਸੰਦ ਕੀਤੀ ਜਾ ਰਹੀ ਹੈ। ਵਿਵੇਕ ਨੇ ਕਿਹਾ ਕਿ ਉਹ ਇਸ ਮੌਕੇ ‘ਤੇ ਫਿਲਮ ਦੇ ਹੋਰ ਅਭਿਨੇਤਾ ਰਿਤੇਸ਼ ਦੇਸ਼ਮੁਖ ਨੂੰ ਆਪਣੇ ਨਾਲ ਨਾ ਰਹਿਣ ‘ਤੇ ਮਿਸ ਕਰ ਰਹੇ ਹਨ। ਰਿਤੇਸ਼ ਦੇਸ਼ਮੁਖ ਇਨੀ ਦਿਨੀ ਵਾਸੂ ਭਗਨਾਨੀ ਦੀ ਫਿਲਮ ਹਮਸ਼ਕਲ ਦੀ ਸ਼ੂਟਿੰਗ ‘ਚ ਰੁਝੇ ਹਨ। ਜ਼ਿਕਰਯੋਗ ਹੈ ਕਿ ਗਰੈਂਡ ਮਸਤੀ ਸਾਲ 2004 ਵਿਚ ਆਈ ਇੰਦਰ ਕੁਮਾਰ ਦੀ ਫਿਲਮ ਦਾ ਸੀਕਵਲ ਹੈ। ਗਰੈਂਡ ਮਸਤੀ ਵਿਚ ਜਿੱਥੇ ਵਿਵੇਕ ਓਬਰਾਏ, ਰਿਤੇਸ਼ ਅਤੇ ਆਫਤਾਬ ਸ਼ਿਵਦਸਾਨੀ ਜਿੱਥੇ ਪਹਿਲਾ ਵਾਂਗ ਹੀ ਇਸ ਵਾਰ ਵੀ ਆਪਣੀ ਹੀ ਭੂਮਿਕਾਵਾਂ ਨੂੰ ਨਿਭਾਉਇਆ ਉਥੇ ਇਸ ਵਾਰ ਮਰੀਅਮ ਜਕਾਰੀਆ, ਬਰੂਨਾ ਅਬਦੁੱਲਾ ਕਾਇਨਾਤ ਆਰੋੜਾ, ਕਰਿਸ਼ਮਾ ਤਨਾ, ਸੋਨਾਲੀ ਕੁਲਕਰਣੀ ਨੂੰ ਸ਼ਾਮਲ ਕੀਤਾ ਗਿਆ ਹੈ।

Facebook Comment
Project by : XtremeStudioz