Close
Menu

ਗਲਤੀ ਕਰਨ ਵਾਲੇ ਅਫਸਰ ਨੂੰ ਸਜ਼ਾ ਮਿਲਦੀ ਹੀ ਹੈ- ਮੁੱਖ ਮੰਤਰੀ

-- 05 August,2013

aklesh

ਲਖਨਊ- 5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਕ ਮਸਜਿਦ ਦੀ ਕੰਧ ਢਾਹੁਣ ਦੇ ਦੋਸ਼ ‘ਚ ਮੁਅੱਤਲੀ ਕੀਤੀ ਗਈ ਆਈ. ਏ. ਐੱਸ. ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਦੇ ਖਿਲਾਫ ਹੋਈ ਕਾਰਵਾਈ ਨੂੰ ਉੱਚਿਤ ਦੱਸਦੇ ਹੋਏ ਕਿਹਾ ਕਿ ਗਲਤੀ ਕਰਨ ਵਾਲੇ ਅਫਸਰ ਨੂੰ ਸਜ਼ਾ ਮਿਲਦੀ ਹੈ। ਮੁੱਖ ਮੰਤਰੀ ਨੇ ਇੱਥੇ ਵਿਦਿਆਰਥੀਆਂ ਦੇ ਸਨਮਾਨ ਸੰਬੰਧੀ ਸਮਾਰੋਹ ‘ਚ ਕਿਹਾ,”ਇੱਥੇ ਬਹੁਤ ਸਾਰੇ ਅਜਿਹੇ ਬੱਚੇ ਬੈਠੇ ਹੋਣਗੇ ਜਿਨ੍ਹਾਂ ਨੇ ਗਲਤੀ ਕਰਨ ‘ਤੇ ਕਦੇ ਨਾ ਕਦੇ ਆਪਣੇ ਅਧਿਆਪਕ ਜਾਂ ਮਾਤਾ-ਪਿਤਾ ਦੇ ਹੱਥੋਂ ਮਾਰ ਖਾਧੀ ਹੋਵੇਗੀ। ਸਰਕਾਰ ਵੀ ਇਸ ਤਰ੍ਹਾਂ ਹੀ ਚੱਲਦੀ ਹੈ ਜੋ ਅਧਿਕਾਰੀ ਗਲਤ ਕਰੇਗਾ, ਉਸ ਨੂੰ ਸਜ਼ਾ ਮਿਲੇਗੀ।”
ਜ਼ਿਕਰਯੋਗ ਹੈ ਕਿ ਖਨਨ ਮਾਫੀਆ ਦੇ ਖਿਲਾਫ ਮੁਹਿੰਮ ਚਲਾਉਣ ਕਾਰਨ ਸੁਰਖੀਆਂ ‘ਚ ਆਈ ਗੌਤਮਬੁੱਧ ਨਗਰ ਦੀ ਉਪ ਜ਼ਿਲਾ ਅਧਿਕਾਰੀ ਦੁਰਗਾ ਸ਼ਕਤੀ ਨਾਗਪਾਲ ਨੂੰ ਰਬੂਪੁਰਾ ਖੇਤਰ ਦੇ ਕਾਦਲਪੁਰ ਪਿੰਡ ‘ਚ ਇਕ ਨਿਰਮਾਣ ਅਧੀਨ ਮਸਜਿਦ ਦੀ ਕੰਧ ਢਾਹੁਣ ਨਾਲ ਫਿਰਕੂ ਤਣਾਅ ਫੈਲਣ ਦੇ ਦੋਸ਼ ‘ਚ 27 ਜੁਲਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਵਿਰੋਧੀ ਧਿਰਾਂ ਨੇ ਦੋਸ਼ ਹੈ ਕਿ ਇਸ ਅਧਿਕਾਰੀ ਦੇ ਖਿਲਾਫ ਕਾਰਵਾਈ ਖਨਨ ਮਾਫੀਆ ਦੇ ਕਹਿਣ ‘ਤੇ ਕੀਤੀ ਗਈ ਹੈ। ਨਵੇਂ ਰਾਜਾਂ ਦੇ ਗਠਨ ਦੇ ਮੁੱਦੇ ‘ਤੇ ਸੱਤਾਧਾਰੀ ਸਮਾਜਵਾਦੀ ਪਾਰਟੀ (ਸਪਾ) ਦਾ ਰੁਖ ਸਪੱਸ਼ਟ ਕਰਦੇ ਹੋਏ ਅਖਿਲੇਸ਼ ਨੇ ਕਿਹਾ ਕਿ ਕੁਝ ਤਾਕਤਾਂ ਹਨ ਜੋ ਦੇਸ਼ ਨੂੰ ਵੰਡ ਕੇ ਉਸ ਨੂੰ ਪਿੱਛੇ ਧਕੇਲਣਾ ਚਾਹੁੰਦੀਆਂ ਹਨ।
ਮੁੱਖ ਮੰਤਰੀ ਅਖਿਲੇਸ਼ ਨੇ ਕਿਹਾ,”ਕੁਝ ਸਰਕਾਰਾਂ ਹਨ ਜੋ ਦੇਸ਼ ਨੂੰ ਵੰਡ ਰਹੀ ਹੈ ਅਤੇ ਉਸ ਨੂੰ ਗਲਤ ਦਿਸ਼ਾ ਵੱਲ ਲਿਜਾ ਰਹੀ ਹੈ। ਦੇਸ਼ ਨੂੰ ਵੰਡਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਜੋ ਨਵੇਂ ਰਾਜ ਬਣ ਗਏ, ਉੱਥੇ ਜਸ਼ਨ ਦਾ ਮਾਹੌਲ ਹੈ ਪਰ ਜਿਨ੍ਹਾਂ ਪ੍ਰਦੇਸ਼ਾਂ ਨੂੰ ਕੱਟ ਕੇ ਉਨ੍ਹਾਂ ਨੂੰ ਬਣਾਇਆ ਗਿਆ, ਉੱਥੇ ਅੰਦੋਲਨ ਹੋ ਰਹੇ ਹਨ। ਅਖਿਲੇਸ਼ ਨੇ ਯੂਰਪ ਦੀ ਮਿਸਾਲ ਦਿੰਦੇ ਹੋਏ ਕਿਹਾ ਕਿ ਉਹ ਇਕਜੁਟ ਹੋ ਕੇ ਕੰਮ ਕਰਦੇ ਹੋਏ ਆਰਥਿਕ ਰੂਪ ਨਾਲ ਮਜ਼ਬੂਤ ਹੋ ਰਿਹਾ ਹੈ। ਯੂਰਪ ‘ਚ ਸਾਂਝੀ ਕਰੰਸੀ ਅਤੇ ਵੀਜ਼ਾ ਸਹੂਲਤ ਹੈ, ਜਦੋਂ ਕਿ ਭਾਰਤ ਵਰਗਾ ਵੱਡਾ ਦੇਸ਼ ਪਿਛੜ ਰਿਹਾ ਹੈ। ਕੁਝ ਦੇਸ਼ ਹਨ ਜੋ ਸਾਡੇ ਲਈ ਪਰੇਸ਼ਾਨੀਆਂ ਖੜ੍ਹੀਆਂ ਕਰ ਰਹੇ ਹਨ।

Facebook Comment
Project by : XtremeStudioz