Close
Menu

ਗਲੋਬਲ ਵਾਰਮਿੰਗ ‘ਤੇ ਵਿਚਾਰ ਕਰਨੀ ਚਾਹੀਦੀ ਹੈ : ਬਾਨ ਕੀ ਮੂਨ

-- 28 September,2013

ਸਟਾਕਹੋਮ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਸੰਯੁਕਤ ਰਾਸ਼ਟਰ ਜਨਰਲ ਸੈਕਟਰੀ ਬਾਨ ਕੀ ਮੂਨ ਨੇ ਜਲਵਾਯੂ ਪਰਿਵਰਤਨ ਲਈ ਮੁੱਖ ਤੌਰ ‘ਤੇ ਮਨੁੱਖੀ ਗਤੀਵਿਧੀਆਂ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਣ ਵਾਲੇ ਇੰਟਰਵਰਨਮੈਂਟਲ ਪੈਨਲ ਆਨ ਕਲਾਈਮੇਟ ਚੇਂਜ ( ਆਈ. ਪੀ. ਸੀ. ਸੀ) ਦੀ ਰਿਪੋਰਟ ‘ਤੇ ਪ੍ਰਤਿਕਿਰਿਆ ਕਰਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਦੋਂ ਸਾਰੇ ਦੇਸ਼ਾਂ ਨੂੰ ਇਸ ਮੁੱਦੇ ‘ਤੇ ਗੰਭੀਰਤਾ ਨਾਲ ਵਿਚਾਰ ਕਰਨਾ ਹੋਵੇਗਾ। ਇਸ ਰਿਪੋਰਟ ਦੇ ਹਵਾਲੇ ਨਾਲ ਸ਼ੁੱਕਰਵਾਰ ਵਿਸ਼ਵ ਦੇ ਪ੍ਰਮੁੱਖ ਵਿਗਿਆਨੀਆਂ ਨੇ ਕਿਹਾ ਕਿ ਹੁਣ ਇਹ ਗੱਲ ਸਾਬਤ ਹੋ ਗਈ ਹੈ ਕਿ ਜਲਵਾਯੂ ਪਰਿਵਰਤਨ ਲਈ ਮਨੁੱਖੀ ਆਬਾਦੀ ਹੀ ਮੁੱਖ ਤੌਰ ‘ਤੇ ਦੋਸ਼ੀ ਹੈ ਅਤੇ ਗ੍ਰੀਨ ਹਾਊਸ ਗੈਸਾਂ ਦਾ ਅਸਰ ਧਰਤੀ ‘ਤੇ ਸਦੀਆਂ ਤੱਕ ਰਹੇਗਾ। ਰਿਪੋਰਟ ‘ਚ ਜਿਨ੍ਹਾਂ ਕਾਰਕਾਂ ਨੂੰ ਮੁੱਖ ਤੌਰ ‘ਤੇ ਦੋਸੀ ਮੰਨਿਆ ਗਿਆ ਹੈ ਉਹ ਕਿਸੇ ਤੌਰ ‘ਤੇ ਮਨੁੱਖੀ ਕਿਰਿਆਵਾਂ ਨਾਲ ਜੁੜੇ ਹਨ। ਮੂਨ ਨੇ ਕਿਹਾ ਕਿ ਗਲੋਬਲ ਵਾਰਮਿੰਗ ‘ਤੇ ਕਾਬੂ ਪਾਉਣ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਸੰਯੁਕਤ ਰਾਸ਼ਟਰ ਦੇ ਸਾਲ 2015 ਦੇ ਪ੍ਰਸਤਾਵਿਤ ਸਮਝੌਤੇ ‘ਤੇ ਸਹਿਮਤੀ ਬਣਾਉਣੀ ਹੋਵੇਗੀ ਕਿਉਂਕਿ ਜਲਵਾਯੂ ਪਰਿਵਰਤਨ ਦਾ ਅਸਰ ਹੁਣ ਸਾਫ-ਸਾਫ ਦਿਖਣ ਲੱਗਾ ਹੈ ਅਤੇ ਸਥਿਤੀ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਲਦੀ ਪ੍ਰਕਿਰਿਆ ਕਰਨੀ ਪਵੇਗੀ। ਅਮਰੀਕੀ ਵਿਦੇਸ਼ ਮੰਤਰੀ ਜਾਨ ਕੈਰੀ ਨੇ ਕਿਹਾ ਕਿ ਉਹ ਰਿਪੋਰਟ ਇਕ ਤਰ੍ਹਾਂ ਦੀ ਚੇਤਾਵਨੀ ਦੇ ਰਹੀ ਹੈ ਕਿ ਸਾਨੂੰ ਭਵਿੱਖ ਨੂੰ ਲੈ ਕੇ ਸੁਚੇਤ ਹੋ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਲੋਕ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਨਜ਼ਰ ਅੰਦਾਜ਼ ਕਰਦੇ ਹਨ ਜਾਂ ਸੱਚਾਈ ਤੋਂ ਬਚਣ ਦੇ ਬਹਾਨੇ ਲੱਭਦੇ ਹਨ ਉਹ ਅੱਗ ਨਾਲ ਖੇਡ ਰਹੇ ਹਨ। ਜਲਵਾਯੂ ਮਾਮਲਿਆਂ ਦੀ ਯੂਰਪੀ ਕਮਿਸ਼ਨਰ ਕੌਨੀ ਹੇਗਾਰਡ ਨੇ ਕਿਹਾ ਕਿ ਇਹ ਹੀ ਸਮਾਂ ਹੈ ਜਦੋਂ ਸਾਨੂੰ ਧਰਤੀ ਦੀ ਸਹਿਤ ਵੱਲ ਧਿਆਨ ਦੇਣਾ ਹੈ। ਜੇਕਰ ਤੁਹਾਡਾ ਡਾਕਟਰ 95 ਫੀਸਦੀ ਆਧਾਰ ‘ਤੇ ਇਹ ਗੱਲ ਕਹਿੰਦਾ ਹੈ ਕਿ ਤੁਹਾਡੀ ਗੰਭੀਰ ਬੀਮਾਰੀ ਹੈ ਤਾਂ ਤੁਹਾਨੂੰ ਸੁਚੇਤ ਹੋ ਜਾਣਾ ਚਾਹੀਦਾ ਹੈ ਅਤੇ ਇਲਾਜ ਸ਼ੁਰੂ ਕਰ ਦੇਣਾ ਚਾਹੀਦਾ ਹੈ।

Facebook Comment
Project by : XtremeStudioz