Close
Menu

ਗ਼ਾਉਟਾ ’ਚ ਹਵਾਈ ਹਮਲੇ: 14 ਨਾਗਰਿਕਾਂ ਦੀ ਮੌਤ

-- 06 March,2018

ਬੈਰੂਤ, 7 ਮਾਰਚ
ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਪੂਰਬੀ ਗ਼ਾਉਟਾ ਇਲਾਕੇ ’ਚ ਬੀਤੀ ਰਾਤ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ’ਚ 14 ਨਾਗਰਿਕਾਂ ਦੀ ਮੌਤ ਹੋ ਗਈ। ਮਨੁੱਖੀ ਅਧਿਕਾਰਾਂ ਬਾਰੇ ਸੀਰਿਆਈ ਨਿਗਰਾਨ ਸੰਸਥਾ ਨੇ ਦੱਸਿਆ ਕਿ ਹੰਮਰਿਆਹ ਕਸਬੇ ਸਮੇਤ ਕੁਝ ਇਲਾਕਿਆਂ ’ਚ ਦੇਸੀ ਬੰਬਾਂ ਸਮੇਤ ਹੋਰਨਾਂ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ ਜਿਨ੍ਹਾਂ ’ਚ 10 ਵਿਅਕਤੀਆਂ ਦੀ ਮੌਤ ਹੋ ਗਈ। ਇਨ੍ਹਾਂ ਹਮਲਿਆਂ ’ਚ ਮਰਨ ਵਾਲਿਆਂ ਦੀ ਗਿਣਤੀ 709 ਤੱਕ ਪਹੁੰਚ ਚੁੱਕੀ ਹੈ। ਬਰਤਾਨੀਆ ਆਧਾਰਤ ਨਿਗਰਾਨ ਸੰਸਥਾ ਦੇ ਮੁਖੀ ਰਮੀ ਅਬਦੇਲ ਰਹਿਮਾਨ ਨੇ ਦੱਸਿਆ ਕਿ ਮਰਨ ਵਾਲਿਆਂ ’ਚ 166 ਬੱਚੇ ਹਨ। ਪੂਰਬੀ ਗ਼ਾਉਟਾ ’ਤੇ ਸੋਮਵਾਰ ਨੂੰ ਰਾਕੇਟ ਵੀ ਦਾਗੇ ਗਏ ਹਨ।
ਇਸੇ ਦੌਰਾਨ ਅਮਰੀਕਾ ਨੇ ਰੂਸ ਦੀ ਹਮਾਇਤ ਨਾਲ ਪੂਰਬੀ ਗ਼ਾਉਟਾ ’ਚ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕੀਤੀ ਹੈ, ਜਿਨ੍ਹਾਂ ’ਚ ਹੁਣ ਤੱਕ ਸੈਂਕੜੇ ਲੋਕ ਮਾਰੇ ਜਾ ਚੁੱਕੇ ਹਨ। ਵ੍ਹਾਈਟ ਹਾਊਸ ਨੇ ਇੱਕ ਬਿਆਨ ’ਚ ਕਿਹਾ, ‘ਅਮਰੀਕਾ ਪੂਰਬੀ ਗ਼ਾਉਟਾ ’ਤੇ ਕੀਤੇ ਜਾ ਰਹੇ ਹਮਲਿਆਂ ਦੀ ਨਿੰਦਾ ਕਰਦਾ ਹੈ, ਜਿਨ੍ਹਾਂ ਦੀ ਹਮਾਇਤ ਰੂਸ ਤੇ ਇਰਾਨ ਵੱਲੋਂ ਕੀਤੀ ਜਾ ਰਹੀ ਹੈ।’
ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਮਨੁੱਖੀ ਅਧਿਕਾਰਾਂ ਬਾਰੇ ਕੌਂਸਲ ਨੇ ਅੱਜ  ਸੀਰੀਆ ’ਚ ਸਰਕਾਰੀ ਦਸਤਿਆਂ ਦੀ ਘੇਰਾਬੰਦੀ ਵਾਲੇ ਬਾਗੀਆਂ ਦੇ ਖੇਤਰ ਪੂਰਬੀ ਗ਼ਾਉਟਾ ਦੀ ਜਾਂਚ ਦੇ ਹੁਕਮ ਦਿੱਤੇ ਤੇ ਇਲਾਕੇ ਅੰਦਰ ਤੁਰੰਤ ਮਨੁੱਖੀ ਸਹਾਇਤਾ ਪਹੁੰਚਾਉਣ ਦੀ ਮੰਗ ਕੀਤੀ।

Facebook Comment
Project by : XtremeStudioz