Close
Menu

ਗਾਂਗੁਲੀ ਨੂੰ ਭਾਜਪਾ ਨੇ ਕੀਤੀ ਚੋਣਾਂ ‘ਚ ਟਿਕਟ ਦੀ ਪੇਸ਼ਕਸ਼

-- 15 December,2013

ਕੋਲਕਾਤਾ – ਸਾਬਕਾ ਭਾਰਤੀ ਕ੍ਰਿਕਟ ਕਪਤਾਨ ਸੌਰਵ ਗਾਂਗੁਲੀ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿਚ ਉਸ ਦੀ ਟਿਕਟ ‘ਤੇ ਮੈਦਾਨ ‘ਚ ਉਤਰਨ ਦੀ ਪੇਸ਼ਕਸ਼ ਕੀਤੀ ਹੈ। ਗਾਂਗੁਲੀ ਨੇ ਹਾਲਾਂਕਿ ਅਜੇ ਫੈਸਲਾ ਨਹੀਂ ਕੀਤਾ ਹੈ ਕਿ ਉਹ ਇਸ ਪੇਸ਼ਕਸ਼ ਨੂੰ ਸਵੀਕਾਰ ਕਰੇ ਜਾਂ ਨਹੀਂ। ਪਤਾ ਲੱਗਾ ਹੈ ਕਿ ਇਹ ਪੇਸ਼ਕਸ਼ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੇ ਕੀਤੀ ਹੈ, ਜਿਨ੍ਹਾਂ ਨੇ ਪਾਰਟੀ ਦੇ ਕੇਂਦਰ ਵਿਚ ਸੱਤਾ ਵਿਚ ਆਉਣ ‘ਤੇ ਬੰਗਾਲ ਦੇ ਇਸ ਦਿੱਗਜ਼ ਖਿਡਾਰੀ ਨੂੰ ਕੈਬਨਿਟ ‘ਚ ਖੇਡ ਮੰਤਰੀ ਬਣਾਉਣ ਦਾ ਵਾਅਦਾ ਕੀਤਾ ਹੈ। ਇਕ ਪ੍ਰਮੁੱਖ ਬੰਗਾਲੀ ਦੈਨਿਕ ਅਖਬਾਰ ‘ਚ ਗਾਂਗੁਲੀ ਨੇ ਕਿਹਾ, ”ਹਾਂ, ਮੇਰੇ ਕੋਲ ਪੇਸ਼ਕਸ਼ ਆਈ ਹੈ ਪਰ ਮੈਂ ਹੁਣ ਤਕ ਫੈਸਲਾ ਨਹੀਂ ਕੀਤਾ ਹੈ ਕੀ ਕਰਾਂ। ਮੈਂ ਪਿਛਲੇ ਕੁਝ ਦਿਨਾਂ ਤੋਂ ਬਿਜ਼ੀ ਹਾਂ। ਮੈਂ ਛੇਤੀ ਹੀ ਤੁਹਾਨੂੰ ਦੱਸਾਂਗਾ।” ਗਾਂਗੁਲੀ ਨਵੰਬਰ ਦੇ ਮੱਧ ਵਿਚ ਇਕ ਮਿੱਤਰ ਜ਼ਰੀਏ ਵਰੁਣ ਗਾਂਧੀ ਨੂੰ ਮਿਲੇ ਸੀ, ਜਿਸ ਤੋਂ ਬਾਅਦ ਉਸ ਦੇ ਚੋਣ ਲੜਨ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਸੀ। ਬੰਗਾਲ ਵਿਚ ਲੋਕਸਭਾ ਦੀਆਂ 42 ਸੀਟਾਂ ਹਨ, ਜਿਸ ਵਿਚ ਭਾਜਪਾ ਦੀ ਇਕੋ-ਇਕ ਸੀਟ ਦਾਰਜੀਲਿੰਗ ਵਿਚ ਹੈ। ਇਸ ਰਿਪੋਰਟ ‘ਤੇ ਹਾਲਾਂਕਿ ਗਾਂਗੁਲੀ ਤੋਂ ਪ੍ਰਤੀਕਿਰਿਆ ਨਹੀਂ ਲਈ ਜਾ ਸਕੀ ਹੈ।

Facebook Comment
Project by : XtremeStudioz