Close
Menu

ਗਾਂਧੀ ਪਰਿਵਾਰ ਨੇ 1984 ਦੇ ਕਤਲੇਆਮ ਵਾਸਤੇ ‘ਅਤਿਵਾਦੀਆਂ’ ਦੀ ਲਗਾਈ ਸੀ ਡਿਊਟੀ : ਮਨਜਿੰਦਰ ਸਿੰਘ ਸਿਰਸਾ

-- 26 December,2018

ਅਕਾਲੀ ਦਲ ਹਮੇਸ਼ਾ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨਾਲ ਖੜ•ੇਗਾ
ਨਵੀਂ ਦਿੱਲੀ, 26 ਦਸੰਬਰ : ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਬੁਲਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਆਖਿਆ ਹੈ ਕਿ 1984 ਦੌਰਾਨ ਗਾਂਧੀ ਪਰਿਵਾਰ ਦੀ ਅਗਵਾਈ ਵਾਲੀ ਕਾਂਗਰਸ ਪਾਰਟੀ ਨੇ ਕਤਲੇਆਮ ਕਰਨ ਵਾਸਤੇ ‘ਅਤਿਵਾਦੀਆਂ’ ਦੀ ਡਿਊਟੀ ਲਗਾਈ ਸੀ ਅਤੇ ਇਸ ਕਤਲੇਆਮ ਨੂੰ ਸਿੱਖ ਭਾਈਚਾਰੇ ਵਿਚ ਨਸਲਕੁਸ਼ੀ ਵਿਚ ਬਦਲਣ ਵਾਸਤੇ ਹਦਾਇਤ ਕੀਤੀ ਸੀ ਤੇ ਸਿੱਖ ਭਾਈਚਾਰੇ ਵਿਚ ਇਸ ਪਰਿਵਾਰ ਦੇ ਖਿਲਾਫ ਗੁੱਸਾ ਸਦਾ ਹੀ ਰਹੇਗਾ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕਾਂਗਰਸ ਪਾਰਟੀ ਦਾ ਮਕਸਦ ਸਿੱਖਾਂ ਵਿਚ ਦਹਿਸ਼ਤ ਫੈਲਾਉਣਾ ਤੇ ਹਰ ਸਿੱਖ ਨੂੰ ਮਾਰ ਦੇਣਾ ਸੀ ਜਿਸ ਵਾਸਤੇ ਇਸਨੇ ਉਹ ਵਿਅਕਤੀ ਡਿਊਟੀ ‘ਤੇ ਲਗਾਏ ਸਨ ਜੋ ਅਤਿਵਾਦੀਆਂ ਨਾਲੋਂ ਘੱਟ ਨਹੀਂ ਸਨ। ਉਹਨਾਂ ਕਿਹਾ ਕਿ ਪਿਛਲੇ 34 ਸਾਲਾਂ ਦੌਰਾਨ ਇਹ ਪਾਰਟੀ ਦੁਨੀਆਂ ਦੀ ਸਭ ਤੋਂ ਭਿਆਨਕ ਨਸਲਕੁਸ਼ੀ ਦੇ ਦੋਸ਼ੀਆਂ ਨੂੰ ਹਰ ਪੱਖੋਂ ਬਚਾਉਂਦੀਰ ਹੀ ਤੇ ਅਦਾਲਤਾਂ ਵੀ ਗਾਂਧੀ ਪਰਿਵਾਰ ਤੇ ਉਹਨਾਂ ਦੀ ਅਗਵਾਈ ਵਾਲੀ ਕਾਂਗਰਸਰ ਪਾਰਟੀ ਵੱਲੋਂ ਦਿੱਤੀ ਗਈ ਸਿਆਸੀ ਸਰਪ੍ਰਸਤੀ ਕਾਰਨ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿਚ ਲਾਚਾਰ ਰਹੀਆਂ।
ਉਹਨਾਂ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਰਾਜੀਵ ਗਾਂਧੀ ਦੇ ਨਾਮ ਅਤੇ ਲੁਧਿਆਣਾ ਵਿਚ ਇਸਦੇ ਬੁੱਤੇ ਦਾ ਮੂੰਹ ਕਾਲਾ ਕਰਨ ਦੀ ਕਾਰਵਾਈ ਨੂੰ ਪੀੜਤਾਂ ਦੀਆਂ ਭਾਵਨਾਵਾਂ ਦਾ ਖਿਆਲ ਰੱਖਦਿਆਂ ਕਿਸੇ ਵੀ ਤਰੀਕੇ ਨਿੰਦਿਆ ਨਹੀਂ ਜਾ ਸਕਦਾ। ਉਹਨਾਂ ਕਿਹਾ ਕਿ ਇਹ ਵੀ ਪਰਮਾਤਮਾ ਦਾ ਸ਼ੁਕਰ ਹੈ ਕਿ ਇਹਨਾਂ ਪਰਿਵਾਰਾਂ ਨੇ ਸਿਰਫ ਰਾਜੀਵ ਗਾਂਧੀ ਦਾ ਮੂੰਹ ਹੀ ਕਾਲਾ ਕੀਤਾ ਹੈ ਤੇ ਰਾਸ਼ਟਰੀ ਰਾਜਧਾਨੀ ਤੇ ਹੋਰ ਸ਼ਹਿਰਾਂ ਵਿਚ ਹਜ਼ਾਰਾਂ ਮਾਸੂਮ ਸਿੱਖਾਂ ਦੇ ਕਤਲੇਆਮ ਦਾ ਬਦਲਾ ਲੈਣ ਵਾਸਤੇ ਹਥਿਆਰ ਨਹੀਂ ਚੁੱਕੇ।
ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹਨਾਂ ਪੀੜਤਾਂ ਦੀ ਹਮਾਇਤ ਕਰਨ ਦਾ ਰੌਲਾ ਪਾ ਰਹੀ ਹੈ ਜਦਕਿ ਆਪ ਭੁੱਲ ਗਈ ਹੈ ਕਿ ਉਸਨੇ 1984 ਦੇ ਕਾਤਲਾਂ ਨੂੰ ਬਚਾਇਆ। ਉਹਨਾਂ ਕਿਹਾ ਕਿ ਅਸੀਂ ਕਿਹਾ ਕਿ ਅਸੀਂ ਪੀੜਤਾਂ ਦੀ ਹਮਾਇਤ ਕਰਦੇ ਰਹਾਂਗੇ ਕਿਉਂਕਿ ਉਹਨਾਂ ਦਾ ਗੁੱਸਾ ਹਰ ਪੱਖੋਂ ਵਾਜਬ ਹੈ। ਉਹਨਾਂ ਕਾਂਗਰਸ ਨੂੰ ਸਵਾਲ ਕੀਤਾ ਕਿ ਜਦੋਂ ਇਹ ਹੁਣ ਤੱਕ ਕਾਤਲਾਂ ਨੂੰ ਬਚਾਉਂਦੀ ਰਹੀ ਹੈ ਤਾਂ ਫਿਰ ਉਹ ਅਕਾਲੀ ਦਲ ਵੱਲੋਂ ਪੀੜਤਾਂ ਦੀ ਹਮਾਇਤ ਨਾ ਕਰਨ ਦੀ ਗੱਲ ਕਿਵੇਂ ਸੋਚ ਸਕਦੀ ਹੈ। ਉਹਨਾਂ ਦੇਸ਼ ਦੇ ਲੋਕਾਂ ਨੂੰ ਆਪਣੀ ਗੱਲ ਕਹਿਣ ਤੇ ਭਾਵਨਾਵਾਂ ਪ੍ਰਗਟਾਉਣ ਦੀ ਪੂਰੀ ਆਜ਼ਾਦੀ ਹੈ ਤੇ ਕੋਈ ਵੀ ਇਹਨਾਂ ਨੂੰ ਅਜਿਹਾ ਕਰਨ ਤੋਂ ਨਹੀਂ ਰੋਕ ਸਕਦਾ।
ਸ੍ਰੀ ਸਿਰਸਾ ਨੇ ਕਿਹਾ ਕਿ ਪਹਿਲੇ ਦਿਨ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਪੀੜਤਾਂ ਤੇ ਇਹਨਾਂ ਦੇ ਪਰਿਵਾਰਾਂ ਨਾਲ ਖੜ•ਾ ਰਿਹਾ ਹੈ ਤੇ ਹਮੇਸ਼ਾ ਰਹੇਗਾ। ਉਹਨਾਂ ਕਿਹਾ ਕਿ ਜੇਕਰ ਕਾਤਲਾਂ ਨੂੰ ਬਚਾਉਣਾ ਵਾਜਬ ਹੈ ਤਾਂ ਫਿਰ ਪੀੜਤ ਪਰਿਵਾਰਾਂ ਵੱਲੋਂ ਕੀਤੀ ਕਾਰਵਾਈ ਦੀ ਵੀ ਕਿਸੇ ਤਰੀਕੇ ਨਿੰਦਾ ਨਹੀਂ ਕੀਤੀ ਜਾ ਸਕਦੀ।
ਉਹਨਾਂ ਕਿਹਾ ਕਿ 1984 ਦੀ ਸਿੱਖ ਨਸਲਕੁਸ਼ੀ ਦੇ ਕੇਸਾਂ ਨੂੰ ਇਹਨਾਂ ਦੇ ਨਤੀਜੇ ਤੱਕ ਲਿਆਉਣ ਵਿਚ 34 ਸਾਲ ਲੱਗ ਗਏ ਤੇ ਹੁਣ ਜਾ ਕੇ ਸੱਜਣ ਕੁਮਾਰ ਤੇ ਦੋ ਹੋਰਨਾਂ ਨੂੰ ਸਜ਼ਾਵਾਂ ਮਿਲੀਆਂ ਹਨ। ਉਹਨਾਂ

Facebook Comment
Project by : XtremeStudioz