Close
Menu

ਗਾਂਧੀ ਵੱਲੋਂ ਡਾਕਟਰੀ ਪੇਸ਼ੇ ਵਿੱਚ ਚੱਲਦੇ ਕਮਿਸ਼ਨ ਬੰਦ ਕਰਨ ਦੀ ਅਪੀਲ

-- 09 June,2015

ਪਟਿਆਲਾ, 9 ਜੂਨ
ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਡਾਇਗਨੌਸਟਿਕ ਸੈਂਟਰਾਂ, ਖੋਜੀ ਲੈਬਾਂ ਅਤੇ ਮੈਡੀਕਲ ਨਾਲ ਸਬੰਧਤ ਹੋਰ ਕਿੱਤਿਆਂ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ‘ਕਮਿਸ਼ਨ ਸਿਸਟਮ’ ਨੂੰ ਸਵੈਮੁਖਤਿਆਰੀ ਤੌਰ ‘ਤੇ ਜਲਦੀ ਬੰਦ ਕਰ ਦੇਣ। ੲਿਸ ਨਾਲ ਮਰੀਜ਼ਾਂ ਨਾਲ ਹੁੰਦੇ ਵਿੱਤੀ ਸ਼ੋਸ਼ਣ ਨੂੰ ਖ਼ਤਮ ਕੀਤਾ ਜਾ ਸਕੇਗਾ ਅਤੇ ਮੈਡੀਕਲ ਖੇਤਰ ਨੂੰ ਬਦਨਾਮ ਹੋਣ ਤੋਂ ਬਚਾਇਆ ਜਾ ਸਕੇਗਾ।
ਡਾ. ਗਾਂਧੀ ਨੇ ਮੈਡੀਕਲ ਕੌਂਸਲ ਆਫ ਇੰਡੀਆ ਨੂੰ ਸਲਾਹ ਦਿੱਤੀ ਹੈ ਕਿ ਉਹ ਡਾਕਟਰੀ ਨਾਲ ਸਬੰਧਤ ਪੇਸ਼ੇ ਵਿੱਚ ਚੱਲ ਰਹੇ ‘ਕਮਿਸ਼ਨ ਸਿਸਟਮ’ ਨੂੰ ਨੱਥ ਪਾਉਣ। ੳੁਨ੍ਹਾਂ ਦੱਸਿਆ ਕਿ ਉਹ ਪਿਛਲੇ ਪੰਜ ਮਹੀਨਿਆਂ ਤੋਂ ਲਗਾਤਾਰ ‘ਕਮਿਸ਼ਨ ਸਿਸਟਮ’ ਬੰਦ ਕਰਵਾਉਣ ਦੀਅਾਂ ਕੋਸ਼ਿਸ਼ਾਂ ਕਰ ਰਹੇ ਹਨ ਅਤੇ ਉਨ੍ਹਾਂ ਨੇ ਇਸ ਲਈ ਦੋ ਮੀਟਿੰਗਾਂ ਵੀ ਕੀਤੀਆਂ, ਜਿਸ ਵਿੱਚ ਦੋ ਦਰਜਨ ਤੋਂ ਵੱਧ ਡਾਇਗਨੌਸਟਿਕ ਸੈਂਟਰਾਂ ਦੇ ਪ੍ਰਬੰਧਕਾਂ ਨੇ ਹਿੱਸਾ ਲਿਆ। ੳੁਨ੍ਹਾਂ ਕਿਹਾ ਕਿ ਉਹ ਫਿਰ ਡਾਇਗਨੌਸਟਿਕ ਸੈਂਟਰਾਂ ਦੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਦੀ ਤਿਆਰੀ ਵਿਚ ਹਨ ਤਾਂ ਜੋ ਐਮ.ਸੀ.ਆਈ ਐਡਵਾਈਜ਼ਰੀ ਦੀਆਂ ਹਦਾਇਤਾਂ ਨੂੰ ਲਾਗੂ ਕੀਤਾ ਜਾਵੇ ਅਤੇ ਡਾਕਟਰੀ ਪੇਸ਼ੇ ਤੋਂ ਲੋਕਾਂ ਨੂੰ ਆ ਰਹੀਆਂ ਪਰੇਸ਼ਾਨੀਆਂ ਨੂੰ ਭਵਿੱਖ ਲਈ ਖ਼ਤਮ ਕੀਤਾ ਜਾ ਸਕੇ।

Facebook Comment
Project by : XtremeStudioz