Close
Menu

ਗਾਇਕ ਹੰਸ ਰਾਜ ਹੰਸ ਦੇ ਗੰਨਮੈਨ ਦੀ ਗੋਲੀਆਂ ਲੱਗਣ ਨਾਲ ਮੌਤ

-- 03 October,2015

ਜਲੰਧਰ, ਬੀਤੀ ਰਾਤ ਕਰੀਬ ਸਵਾ ਦੋ ਵਜੇ ਪ੍ਰਸਿੱਧ ਪੰਜਾਬੀ ਗਾਇਕ ਹੰਸ ਰਾਜ ਹੰਸ ਦੇ ਗੰਨਮੈਨ ਜਸਵੀਰ ਸਿੰਘ ਦੀ ਗੋਲੀਆਂ ਲੱਗਣ ਕਾਰਨ ਮੌਤ ਹੋ ਗਈ। ਪੁਲਿਸ ਮੁਤਾਬਿਕ ਪਹਿਲੀ ਨਜ਼ਰ ਤੋਂ ਮਾਮਲਾ ਲੱਗਦਾ ਹੈ ਕਿ ਡਿਊਟੀ ‘ਤੇ ਤਾਇਨਾਤ ਮੁਲਾਜ਼ਮ ਦੀ ਝਪਕੀ ਲੱਗਣ ਕਾਰਨ ਏ.ਕੇ. 47 ਦਾ ਟਰੀਗਰ ਨੱਪਿਆ ਗਿਆ ਜਿਸ ਕਾਰਨ ਮੁਲਾਜ਼ਮ ਦੇ ਗਲੇ ਤੋਂ 23 ਗੋਲੀਆਂ ਸਿਰ ਤੋਂ ਆਰ ਪਾਰ ਹੋ ਗਈਆਂ । ਜਿਸ ਸਮੇਂ ਇਹ ਘਟਨਾ ਵਾਪਰੀ ਉਸ ਸਮੇਂ ਹੰਸ ਰਾਜ ਹੰਸ ਦੇ ਘਰ ਉਨ੍ਹਾਂ ਦਾ ਛੋਟਾ ਭਰਾ ਤੇ ਬੇਟਾ ਯੁਵਰਾਜ ਮੌਜੂਦ ਸਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਗੰਨਮੈਨ ਦੀ ਉਮਰ 52 ਸਾਲ ਸੀ ਤੇ ਉਹ ਪਿੰਡ ਤੁੰਗ ਜ਼ਿਲ੍ਹਾ ਤਰਨ ਤਾਰਨ ਦਾ ਰਹਿਣ ਵਾਲਾ ਸੀ।

Facebook Comment
Project by : XtremeStudioz