Close
Menu

ਗਾਵਸਕਰ ਨੇ ਬੀਸੀਸੀਆੲੀ ਕੋਲੋਂ 1.90 ਕਰੋਡ਼ ਮੰਗ

-- 28 April,2015

ਨਵੀਂ ਦਿੱਲੀ,  ਪਿਛਲੇ ਸਾਲ ਲੋਕ ਸਭਾ ਚੋਣਾਂ ਕਰਕੇ ਪਹਿਲਾਂ ਯੂਏੲੀ ਤੇ ਮਗਰੋਂ ਭਾਰਤ ਵਿੱਚ ਹੋਏ ਇੰਡੀਅਨ ਪ੍ਰੀਮੀਅਰ ਲੀਗ ਦੇ ਸੱਤਵੇਂ ਸੀਜ਼ਨ ਦੌਰਾਨ ਆੲੀਪੀਐਲ ਦੇ ਮੁਖੀ ਵਜੋਂ ਸੇਵਾਵਾਂ ਦੇਣ ਵਾਲੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਬੀਸੀਸੀਆੲੀ ਕੋਲੋਂ ਆਪਣੀ ਤਨਖਾਹ ਦੇ 1.90 ਕਰੋਡ਼ ਦਾ ਭੁਗਤਾਨ ਕੀਤੇ ਜਾਣ ਦੀ ਮੰਗ ਕੀਤੀ ਹੈ। ਲਿਟਲ ਮਾਸਟਰ ਵਜੋਂ ਮਕਬੂਲ ਸੁਨੀਲ ਗਾਵਸਕਰ ਨੂੰ ਸਰਵੳੁੱਚ ਅਦਾਲਤ ਦੇ ਹੁਕਮਾਂ ’ਤੇ ਆੲੀਪੀਐਲ ਦਾ ਮੁਖੀ ਲਾਇਆ ਗਿਆ ਸੀ। ਅਦਾਲਤ ਨੇ ਬੀਸੀਸੀਆੲੀ ਨੂੰ ਇਸ ਸਾਬਕਾ ਖਿਡਾਰੀ ਨੂੰ ਇਨ੍ਹਾਂ ਸੇਵਾਵਾਂ ਬਦਲੇ ਢੁਕਵਾਂ ਭੁਗਤਾਨ ਕਰਨ ਲੲੀ ਕਿਹਾ ਸੀ, ਕਿੳੁਂਕਿ ਆਪਣੇ ਦੋ ਮਹੀਨਿਆਂ ਦੇ ਸੇਵਾਕਾਲ ਦੌਰਾਨ ੳੁਸ ਨੂੰ ਮੀਡੀਆ ਨਾਲ ਕੁਮੈਂਟਰੀ ਤੇ ਲੇਖ ਲਿਖਣ ਜਿਹੇ ਕੀਤੇ ੲਿਕਰਾਰਾਂ ਨੂੰ ਤੋਡ਼ਨਾ ਪਿਆ ਸੀ। ਕ੍ਰਿਕਟ ਬੋਰਡ ਦੀ ਕਾਰਜਕਾਰਨੀ ਵਿਚਲੇ ਸੂਤਰਾਂ ਨੇ ਗਾਵਸਕਰ ਵੱਲੋਂ ਇਸ ਸਬੰਧੀ ਚਿੱਠੀ ਲਿਖੇ ਜਾਣ ਦੀ ਪੁਸ਼ਟੀ ਕੀਤੀ ਹੈ। ਸੂਤਰ ਨੇ ਦੱਸਿਆ ਕਿ ਫਿਲਹਾਲ ਬੋਰਡ ਨੇ ਮੰਗੀ ਗੲੀ ਰਕਮ ਸਬੰਧੀ ਕੋੲੀ ਫੈਸਲਾ ਨਹੀਂ ਕੀਤਾ, ਪਰ ਸਰਵੳੁੱਚ ਅਦਾਲਤ ਦੇ ਹੁਕਮਾਂ ਦੇ ਮੱਦੇਨਜ਼ਰ ਸਾਬਕਾ ਖਿਡਾਰੀ ਵੱਲੋਂ ਲਿਖੀ ਗੲੀ ਚਿੱਠੀ ਨੂੰ ਬੋਰਡ ਦੀ ਵਿੱਤ ਕਮੇਟੀ ਅੱਗੇ ਰੱਖਿਆ ਜਾਵੇਗਾ, ਜੋ ਰਕਮ ਨੂੰ ਪ੍ਰਵਾਨਗੀ ਦੇਵੇਗੀ।

Facebook Comment
Project by : XtremeStudioz