Close
Menu

ਗਿਲਾਨੀ ਘਰ ‘ਚ ਨਜ਼ਰਬੰਦ, ਈਦ ਦੀ ਨਮਾਜ ਨਹੀਂ ਅਦਾ ਕਰ ਸਕੇ

-- 09 August,2013

gilani

ਸ਼੍ਰੀਨਗਰ- 9 ਅਗਸਤ (ਦੇਸ ਪ੍ਰਦੇਸ ਟਾਈਮਜ਼)-ਹੁਰੀਅਤ ਕਾਨਫਰੰਸ ਦੇ ਮੁਖੀ ਸਈਅਦ ਅਲੀ ਸ਼ਾਹ ਗਿਲਾਨੀ ਘਰ ‘ਚ ਨਜ਼ਰਬੰਦ ਰਹੇ ਅਤੇ ਈਦ ਦੀ ਨਮਾਜ ਨਹੀਂ ਅਦਾ ਕਰ ਸਕੇ। ਸਰਕਾਰੀ ਸੂਤਰਾਂ ਨੇ ਦੱਸਿਆ ਕਿ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਨੂੰ ਬਣਾਈ ਰੱਖਣ ਲਈ ਚੌਕਸੀ ਦੇ ਤੌਰ ‘ਤੇ ਇਹ ਕਦਮ ਉਠਾਇਆ ਗਿਆ। ਹੁਰੀਅਤ ਦੇ ਬੁਲਾਰੇ ਏਆਜ ਅਕਬਰ ਨੇ ਲਗਾਤਾਰ ਚਾਰ ਮਹੀਨੇ ਤੋਂ ਗਿਲਾਨੀ ਨੂੰ ਨਜ਼ਰਬੰਦ ਰੱਖਣ ਦੀ ਸਖਤ ਆਲੋਚਨਾ ਕੀਤੀ ਪਰ ਉਨ੍ਹਾਂ ਨੇ ਕਿਹਾ ਕਿ ਸ਼੍ਰੀ ਗਿਲਾਨੀ ਪੁਲਸ ਦੀਆਂ ਨਜ਼ਰਾਂ ਤੋਂ ਬਚ ਕੇ ਇਕ ਸੇਮੀਨਾਰ ਨੂੰ ਸੰਬੋਧਨ ਕਰਨ ਚੱਲੇ ਗਏ ਸਨ।
ਉਨ੍ਹਾਂ ਨੇ ਕਿਹਾ ਕਿ ਵੀਰਵਾਰ ਦੀ ਸ਼ਾਮ ਤੋਂ ਹੀ ਗਿਲਾਨੀ ਦੇ ਘਰ ਦੇ ਬਾਹਰ ਐਡੀਸ਼ਨਲ ਸੁਰੱਖਿਆ ਬਲਾਂ ਦੀ ਤਾਇਨਾਤੀ ਕਰ ਦਿੱਤੀ ਗਈ ਸੀ। ਸ਼੍ਰੀ ਅਕਬਰ ਨੇ ਕਿਹਾ ਕਿ ਸਰਕਾਰ ਵੱਲੋਂ ਸ਼੍ਰੀ ਗਿਲਾਨੀ ਦੀ ਧਾਰਮਿਕ ਸੁਤੰਤਰਤਾ ਦਾ ਹਨਨ ਕੀਤਾ ਗਿਆ ਹੈ। ਉਦਾਰਵਾਦੀ ਧੜੇ ਦੇ ਮੁਖੀ ਮੀਰਵਾਈਜ ਮੌਲਵੀ ਉਮਰ ਫਾਰਕ ਨੂੰ ਵੀ ਘਰ ‘ਚ ਨਜ਼ਰਬੰਦ ਕਰ ਦਿੱਤਾ ਗਿਆ। ਜੇ. ਕੇ. ਐੱਲ. ਐੱਫ. ਦੇ ਮੁਹੰਮਦ ਯਾਸੀਨ ਮਲਿਕ ਡੇਮੋਕ੍ਰੇਟਿਕ ਫ੍ਰੀਉਮ ਪਾਰਟੀ ਦੇ ਸ਼ਬੀਰ ਅਹਿਮਦ ਸ਼ਾਹ ਅਤੇ ਹੋਰ ਨੇਤਾਵਾਂ ਨੂੰ ਵੀ ਘਰਾਂ ‘ਚ ਨਜ਼ਰਬੰਦ ਰੱਖਿਆ ਗਿਆ।

Facebook Comment
Project by : XtremeStudioz