Close
Menu

ਗਿਲਾਨੀ ਦੀ ਨਜ਼ਰਬੰਦੀ ਦੇ ਖ਼ਿਲਾਫ਼ ਪੁਲਿਸ ਨਾਲ ਭਿੜੇ ਸਮਰਥਕ, ਲਾਠੀਚਾਰਜ ‘ਚ 4 ਜ਼ਖ਼ਮੀ

-- 23 August,2015

ਸ੍ਰੀਨਗਰ, 23 ਅਗਸਤ  – ਹੁਰੀਅਤ ਕਾਨਫ਼ਰੰਸ ਦੇ ਨੇਤਾ ਸਈਦ ਅਲੀ ਸ਼ਾਹ ਗਿਲਾਨੀ ਸਮਰਥਕਾਂ ਦੀ ਐਤਵਾਰ ਨੂੰ ਪੁਲਿਸ ਨਾਲ ਝੜਪ ਹੋ ਗਈ। ਇਸ ‘ਚ ਚਾਰ ਲੋਕ ਜ਼ਖ਼ਮੀ ਹੋ ਗਏ। ਇਹ ਲੋਕ ਗਿਲਾਨੀ ਨੂੰ ਨਜ਼ਰਬੰਦ ਕਰਨ ਦੇ ਖ਼ਿਲਾਫ਼ ਉਨ੍ਹਾਂ ਦੇ ਘਰ ਦੇ ਅੱਗੇ ਹੀ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਗਿਲਾਨੀ ਨੂੰ ਐਤਵਾਰ ਸਵੇਰੇ ਹੀ ਨਜ਼ਰਬੰਦ ਕੀਤਾ ਗਿਆ ਸੀ। ਉਹ ਸ੍ਰੀਨਗਰ ‘ਚ ਇੱਕ ਸੈਮੀਨਾਰ ਨੂੰ ਸੰਬੋਧਿਤ ਕਰਨ ਵਾਲੇ ਸਨ। ਪੁਲਿਸ ਨੇ ਗਿਲਾਨੀ ਸਮਰਥਕਾਂ ‘ਤੇ ਹਲਕਾ ਲਾਠੀਚਾਰਜ ਕੀਤਾ ਤੇ ਵਾਟਰ ਕੈਨਨ ਦਾ ਵੀ ਪ੍ਰਯੋਗ ਕੀਤਾ। ਪੁਲਿਸ ਦੇ ਮੁਤਾਬਕ ਭੀੜ ਹਿੰਸਕ ਹੋ ਗਈ ਸੀ ਤੇ ਪ੍ਰਦਰਸ਼ਨਕਾਰੀ ਜਵਾਨਾਂ ‘ਤੇ ਪੱਥਰਬਾਜੀ ਕਰਨ ਲੱਗੇ ਸਨ।

Facebook Comment
Project by : XtremeStudioz