Close
Menu

ਗਿੱਲ-ਅਟਵਾਲ ਗੋਲੀ ਕਾਂਡ ਦੀ ਸੁਣਵਾਈ ਅੱਗੇ ਪਈ

-- 08 August,2015

ਵੈਨਕੂਵਰ,  ਪੰਜ ਸਾਲ ਪੁਰਾਣੇ ਗਿੱਲ-ਅਟਵਾਲ ਗੋਲੀ ਕਾਂਡ ਦੀ ਸੁਣਵਾਈ ਅੱਜ ਫਿਰ ਸਾਢੇ ਚਾਰ ਮਹੀਨੇ ਅੱਗੇ ਪੈ ਗਈ। ਪੰਜਾਬੀ ਰੇਡੀਓ ਦੇ ਮਾਲਕ ਮਨਿੰਦਰ ਗਿੱਲ ਉੱਤੇ ਦੋਸ਼ ਹਨ ਕਿ ਉਸ ਨੇ ਸਰੀ-ਡੈਲਟਾ ਦੇ ਗੁਰਦੁਆਰੇ ਦੀ ਪਾਰਕਿੰਗ ’ਚ ਆਪਣੇ ਵਿਰੋਧੀ ਹਰਜੀਤ ਸਿੰਘ ਅਟਵਾਲ ਨੂੰ ਗੋਲੀਆਂ  ਮਾਰਕੇ ਸਖ਼ਤ ਜ਼ਖ਼ਮੀ ਕਰ ਦਿੱਤਾ ਸੀ। ਬੀਤੇ ਸਾਲ ਜੁਲਾਈ ਮਹੀਨੇ ਆਖਰੀ ਗਵਾਹੀਆਂ ਮੌਕੇ ਵੀ ਸੁਣਵਾਈ ਦਸ ਮਹੀਨੇ ਅੱਗੇ ਪਾ ਦਿੱਤੀ ਗਈ ਸੀ, ਜੋ ਇਸ ਸਾਲ ਅਪਰੈਲ ਵਿੱਚ ਹੋਈ ਸੀ। ਅੱਜ ਇਸ ਦੀ ਸੁਣਵਾਈ ਆਖ਼ਰੀ ਸਮਝੀ ਜਾ ਰਹੀ ਸੀ ਪਰ ਫਿਰ ਕਿਸੇ ਕਾਰਨ ਜੱਜ ਵੱਲੋਂ ਸੁਣਵਾਈ 17 ਦਸੰਬਰ ਤੱਕ ਅੱਗੇ ਪਾ ਦਿੱਤੀ ਗਈ। ਵਾਰ ਵਾਰ ਲਟਕਾਈ ਜਾ ਰਹੀ ਸੁਣਵਾਈ ਨੂੰ ਜਿਥੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੀ ਧਿਰ ਵੱਲੋਂ ਇਨਸਾਫ਼ ਨਾਲ ਜੋੜਿਆ ਜਾਂਦਾ ਹੈ ਉਥੇ ਪੀੜਤ ਧਿਰ ਵੱਲੋਂ ਹੈਰਾਨੀ ਪ੍ਰਗਟ ਕੀਤੀ ਜਾ ਰਹੀ ਹੈ।

ਬਜ਼ੁਰਗ ਅਧਿਆਪਕ ਵੱਲੋਂ ਬੱਚੀ ਨਾਲ ਜਿਸਮਾਨੀ ਛੇੜਛਾੜ: ੲਿਥੋਂ ਦੀ ਪੁਲੀਸ ਨੇ ਅੱਜ ਇੱਕ 70 ਸਾਲਾ ਗੋਰੇ ਵਿਅਕਤੀ ਵਿਰੁੱਧ 12 ਸਾਲਾਂ ਦੀ ਬੱਚੀ ਨਾਲ ਜਿਸਮਾਨੀ ਛੇੜਛਾੜ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕੀਤਾ ਹੈ। ਇਸ ਗੋਰੇ ਨੇ ਵੈਨਕੂਵਰ ਦੇ ਪੂਰਬੀ ਹਿੱਸੇ ’ਚ ਟਿਊਸ਼ਨ ਕੇਂਦਰ ਖੋਲ੍ਹਿਆ ਹੋਇਆ ਸੀ। ਇਹ ਪਹਿਲਾਂ ਟੋਰਾਂਟੋਂ ਰਹਿੰਦਾ ਸੀ ਪਰ ਕੁਝ ਸਾਲ ਪਹਿਲਾਂ ੳੁਸ ਨੇ ਵੈਨਕੂਵਰ ਆ ਕੇ ਵਿਦਿਆਰਥੀਆਂ ਨੂੰ ਚੀਨੀ ਭਾਸ਼ਾ  ਸਿਖਾਉਣ ਲਈ ਟਿਊਸ਼ਨ ਕੇਂਦਰ ਖੋਲ੍ਹ ਲਿਆ। ਟਿਊਸ਼ਨ ਪੜਨ ਆਉਂਦੀ 12 ਸਾਲਾ ਬਾਲੜੀ ਨਾਲ ਉਸਨੇ ਸਰੀਰਕ ਛੇੜਛਾੜ ਕੀਤੀ,  ਜਿਸ ਬਾਰੇ ਬੱਚੀ ਨੇ ਆਪਣੇ ਘਰ ਜਾ ਕੇ ਦੱਸਿਆ ਤਾਂ ਮਾਪਿਆਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ। ਪੁਲੀਸ ਵੱਲੋਂ ਕੀਤੀ ਜਾਂਚ ਵਿੱਚ ਸ਼ਿਕਾਇਤ ਸਹੀ ਮੰਨੀ ਗਈ। ਪੁਲੀਸ ਵੱਲੋਂ ਉਸ ਨੂੰ ਅਦਾਲਤ ’ਚ ਅਗਲੀ ਪੇਸ਼ੀ ਤੱਕ ਜ਼ਮਾਨਤ ਦੇ ਦਿੱਤੀ ਗਈ ਹੈ। ਪੁਲੀਸ ਨੂੰ ਲੱਗਦਾ ਹੈ ਕਿ 70 ਸਾਲਾ ਕ੍ਰਿਸ਼ਟੋਫਰ ਜੌਹਨ ਐਡਮ ਨੇ ਕਈ ਹੋਰ ਵਿਦਿਆਰਥਣਾਂ ਨਾਲ ਵੀ ਇਹੀ ਕੁੱਝ ਕੀਤਾ ਹੋਏਗਾ ਪਰ ਉਨ੍ਹਾਂ ਨੇ ਸ਼ਿਕਾਇਤ ਨਹੀਂ ਕੀਤੀ। ਪੁਲੀਸ ਨੇ ਅਜਿਹੇ ਪੀੜਤਾਂ ਨੂੰ ਸਾਹਮਣੇ ਆਉਣ ਲਈ ਕਿਹਾ ਹੈ।

Facebook Comment
Project by : XtremeStudioz