Close
Menu

ਗੁਆਟੇਮਾਲਾ ਵਿਚ ਹੋਏ ਕਤਲੇਆਮ ਦੇ ਦੋਸ਼ੀ ਦੀ ਨਾਗਰਿਕਤਾ ਰੱਦ ਕਰੇਗਾ ਕੈਨੇਡਾ

-- 17 April,2017

ਓਟਾਵਾ— ਕੈਨੇਡਾ ਗੁਆਟੇਮਾਲਾ ਵਿਚ ਹੋਏ ਕਤਲੇਆਮ ਦੇ ਦੋਸ਼ੀ ਜੌਰਜ ਵਿਨੀਸੀਓ ਓਰਾਂਟੇਸ ਦੀ ਨਾਗਰਿਕਤਾ ਰੱਦ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਜੌਰਜ ਨੇ 1982 ਵਿਚ ਗੁਆਟੇਮਾਲਾ ਵਿਚ ਮਿਲਟਰੀ ਵੱਲੋਂ ਕੀਤੇ ਗਏ ਤਸ਼ੱਦਦ ਵਿਚ ਆਪਣੀ ਭੂਮਿਕਾ ਮੰਨੀ ਹੈ। 59 ਸਾਲਾ ਸੋਸਾ ਅਮਰੀਕਾ ਵਿਚ ਵੀਜ਼ਾ ਘਪਲਾ ਮਾਮਲੇ ਵਿਚ 10 ਸਾਲਾਂ ਦੀ ਸਜ਼ਾ ਕੱਟ ਰਿਹਾ ਹੈ। ਕੈਨੇਡਾ ਨੇ ਜੰਗੀ ਅਪਰਾਧਾਂ ਵਿਚ ਸ਼ਾਮਲ ਕੁਝ ਮਾਮਲਿਆਂ ਵਿਚ ਸ਼ਾਮਲ ਕੁਝ ਲੋਕਾਂ ਦੀ ਨਾਗਰਿਕਤਾ ਰੱਦ ਕੀਤੀ ਹੈ।

ਗੁਆਟੇਮਾਲਾ ਵਿਚ ਮਿਲਟਰੀ ਨੇ 440 ਪਿੰਡਾਂ ਨੂੰ ਤਬਾਹ ਕਰ ਦਿੱਤਾ ਸੀ। ਉਸ ਕਤਲੇਆਮ ਵਿਚ 75000 ਲੋਕਾਂ ਦੀ ਮੌਤ ਹੋਈ ਸੀ ਅਤੇ ਢਾਈ ਲੱਖ ਤੋਂ ਜ਼ਿਆਦਾ ਲੋਕ ਉੱਜੜ ਗਏ ਸਨ।
ਜੌਰਜ 1985 ਵਿਚ ਗੁਆਟੇਮਾਲਾ ਨੂੰ ਛੱਡ ਕੇ ਕੈਲੀਫੋਰਨੀਆ ਗਿਆ ਸੀ। ਇੱਥੇ ਉਸ ਨੂੰ ਸ਼ਰਨ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ। ਇੱਥੇ ਉਹ ਕੈਨੇਡੀਅਨ ਕੌਂਸਲੇਟ ਵਿਖੇ ਗਿਆ, ਜਿੱਥੇ ਉਸ ਨੇ ਕੈਨੇਡਾ ਵਿਚ ਸ਼ਰਨ ਦੀ ਮੰਗ ਕੀਤੀ। ਉਸ ਨੂੰ ਸ਼ਰਨਾਰਥੀ ਦਾ ਦਰਜਾ ਦਿੱਤਾ ਗਿਆ। ਬਾਅਦ ਵਿਚ ਉਸ ਨੂੰ ਕੈਨੇਡਾ ਦੀ ਨਾਗਰਿਕਤਾ ਮਿਲ ਗਈ।
Facebook Comment
Project by : XtremeStudioz