Close
Menu

ਗੁਜਰਾਤ ‘ਚ ਹਰੇਕ ਵਿਅਕਤੀ ‘ਤੇ ਕਰਜ਼ ਦਾ ਬੋਝ ਸਭ ਤੋਂ ਜ਼ਿਆਦਾ- ਦਿਗਵਿਜੇ

-- 18 October,2013

digvijay_singh_20100531ਨਵੀਂ ਦਿੱਲੀ,18 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-  ਵਿਕਾਸ ਦੇ ਗੁਜਰਾਤ ਮਾਡਲ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਦੇ ਜਨਰਲ ਸਕੱਤਰ ਦਿਗਵਿਜੇ ਸਿੰਘ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜ ਦੀ ਜਨਤਾ ‘ਤੇ ਪ੍ਰਤੀ ਵਿਅਕਤੀ ‘ਤੇ ਸਭ ਤੋਂ ਜ਼ਿਆਦਾ ਕਰਜ਼ ਦਾ ਬੋਝ ਹੈ। ਸਿੰਘ ਨੇ ਨਰਿੰਦਰ ਮੋਦੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਮੋਦੀ ਨੇ ਪੂਰੇ ਗੁਜਰਾਤ ਨੂੰ ਕਰਜ਼ ‘ਚ ਹੇਠਾਂ ਲਿਆ ਦਿੱਤਾ ਹੈ ਅਤੇ ਉਹ ਪ੍ਰਧਾਨ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ, ਅਜਿਹੇ ‘ਚ ਉਹ ਪੂਰੇ ਦੇਸ਼ ਦੇ ਨਾਲ ਵੀ ਉਂਝ ਹੀ ਕਰਨਗੇ। ਸਿੰਘ ਨੇ ਕਿਹਾ ਕਿ ਗੁਜਰਾਤ ਸਭ ਤੋਂ ਜ਼ਿਆਦਾ ਕਰਜ਼ਾਈ ਰਾਜਾਂ ‘ਚੋਂ ਇਕ ਹੈ। ਗੁਜਰਾਤ ਦਾ ਪ੍ਰਤੀ ਵਿਅਕਤੀ ਕਰਜ਼ ਦੇਸ਼ ‘ਚ ਸਭ ਤੋਂ ਵਧ ਹੈ। ਇਸ ਦਾ ਮਤਲਬ ਇਹ ਹੋਇਆ ਕਿ ਗੁਜਰਾਤ ਦਾ ਹਰ ਨਾਗਰਿਕ ਸਭ ਤੋਂ ਜ਼ਿਆਦਾ ਕਰਜ਼ ‘ਚ ਡੁੱਬਿਆ ਹੈ ਅਤੇ ਅੰਕੜੇ ਇਸ ਗੱਲ ਦੀ ਪੁਸ਼ਟੀ ਕਰਦੇ ਹਨ।
ਦਿਗਵਿਜੇ ਨੇ ਇਸ ਤੋਂ ਪਹਿਲਾਂ ਟਵਿੱਟਰ ‘ਤੇ ਕਿਹਾ ਕਿ ਵਿਕਾਸ ਦੇ ਗੁਜਰਾਤ ਮਾਡਲ ਨੂੰ ਜਨਤਕ ਦਾਇਰੇ ‘ਚ ਲਿਆ ਜਾਣਾ ਚਾਹੀਦਾ। ਇਕ ਹੋਰ ਟਵੀਟ ‘ਚ ਸਿੰਘ ਨੇ ਕਿਹਾ,”ਮੋਦੀ ‘ਚ ਇਹ ਕਹਿਣ ਦੀ ਹਿੰਮਤ ਹੈ ਕਿ ਮੈਂ ਗੁਜਰਾਤ ਦਾ ਕਰਜ਼ ਉਤਾਰ ਦਿੱਤਾ, ਹੁਣ ਦੇਸ਼ ਦਾ ਕਰਜ਼ ਉਤਾਰਨਾ ਹੈ। ਮੋਦੀ ਦੇ ਖਿਲਾਫ ਟਿੱਪਣੀਆਂ ਦਾ ਜਵਾਬ ਦਿੰਦੇ ਹੋਏ ਭਾਜਪਾ ਨੇ ਕਿਹਾ ਕਿ ਗੁਜਰਾਤ ‘ਚ ਹਰ ਵਿਅਕਤੀ ‘ਤੇ 23000 ਰੁਪਏ ਕਰਜ਼ ਹੈ ਜੋ ਰਾਸ਼ਟਰੀ ਔਸਤ 33000 ਰੁਪਏ ਤੋਂ ਘੱਟ ਹੈ।

Facebook Comment
Project by : XtremeStudioz