Close
Menu

ਗੁਜਰਾਤ ਦੇ ਮਾਡਲ ਨਾਲੋਂ ਬਿਹਤਰ ਹੈ ਦਿਲੀ ਦਾ ਮਾਡਲ : ਸ਼ੀਲਾ

-- 20 October,2013

ਨਵੀਂ ਦਿੱਲੀ,20 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਕਾਂਗਰਸ ਦੀ ਸੀਨੀਅਰ ਨੇਤਾ ਅਤੇ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਐਤਵਾਰ ਨੂੰ ਕਿਹਾ ਕਿ ਦਿੱਲੀ ਦਾ ਵਿਕਾਸ ਮਾਡਲ ਗੁਜਰਾਤ ਦੇ ਵਿਕਾਸ ਮਾਡਲ ਤੋਂ ਕਿਤੇ ਬਿਹਤਰ ਹੈ। ਸ਼ੀਲਾ ਦੀਕਸ਼ਿਤ ਨੇ ਇੱਥੇ ਨਾਂਗਲੋਈ ਦੇ ਨੇੜੇ ਕਿਰਾੜੀ ਵਿਚ ਸ਼ਿਵਾ ਕੋਆਪਰੇਟਿਵ ਥ੍ਰੀਫਟ ਅਤੇ ਕ੍ਰੇਡਿਟ ਸੋਸਾਇਟੀ ਦੇ ਸਾਲਾਨਾ ਉਤਸਵ ਨੂੰ ਸੰਬੋਧਨ ਕਰਦੇ ਹੋਏ ਇਹ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਪ੍ਰਤੀ ਵਿਅਕਤੀ ਦੀ ਆਮਦਨ ਸਭ ਤੋਂ ਵਧ ਹੈ ਅਤੇ ਇਹ ਉਨ੍ਹਾਂ ਦੇ ਦਾਅਵੇ ਦਾ ਇਕ ਨਮੂਨਾ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਆਧਾਰਭੂਤ ਸੰਰਚਨਾ ਅਤੇ ਜੀਵਨ ਪੱਧਰ ਦੀ ਗੁਣਵੱਤਾ ਦੀ ਦੁਨੀਆ ਭਰ ਵਿਚ ਪ੍ਰਸ਼ੰਸਾ ਹੋ ਰਹੀ ਹੈ ਜਦੋਂ ਕਿ ਗੁਜਰਾਤ ਵਿਚ ਮੁੱਢਲੀਆਂ ਸਹੂਲਤਾਂ ਦੀ ਅਜੇ ਵੀ ਕਮੀ ਹੈ।
ਉਨ੍ਹਾਂ ਨੇ ਕਿਹਾ ਕਿ ਦਿੱਲੀ ਵਿਚ ਘੱਟ ਸਮੇਂ ਵਿਚ 24 ਉੱਚ ਸਿੱਖਿਅਕ ਸੰਸਥਾਵਾਂ ਬਣਾਈਆਂ ਗਈਆਂ ਹਨ ਜਿਸ ਵਿਚੋਂ 6 ਰਾਜ ਪੱਧਰੀ ਯੂਨੀਵਰਸਿਟੀਆਂ ਹਨ। ਸ਼ਹਿਰ ਦੇ ਸਕੂਲਾਂ ਵਿਚ ਲੜਕੀਆਂ ਦੀ ਦਾਖਲ ਦਰ ਦੇਸ਼ ਵਿਚ ਸਭ ਤੋਂ ਵਧ ਹੈ। ਬਜ਼ੁਰਗਾਂ, ਵਿਧਵਾਵਾਂ ਅਤੇ ਅਪਾਹਜਾਂ ਨੂੰ ਡੇਢ ਹਜ਼ਾਰ ਰੁਪਏ ਮਹੀਨੇਵਾਰ ਪੇਂਸ਼ਨ ਦਿੱਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸਰਕਾਰ ਸੰਵੇਦਨਸ਼ੀਲ ਅਤੇ ਲੋੜਵੰਦਾਂ ਦੀ ਦੇਖਭਾਲ ਕਰਨ ਵਾਲੀ ਸਰਕਾਰ ਹੈ ਨਾ ਕਿ ਨਫ਼ਰਤ ਫੈਲਾਉਣ ਵਾਲੀ ਜਾਂ ਵੰਡ ਕਰਨ ਵਾਲੀ ਸਰਕਾਰ। ਉਨ੍ਹਾਂ ਨੇ ਇਸ ਦੇ ਨਾਲ ਹੀ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਵਿਰੋਧੀ ਦਲਾਂ ਦੇ ਝੂਠੇ ਵਾਦਿਆਂ ਦੇ ਜਾਲ ਵਿਚ ਨਾ ਫਸਣ।

Facebook Comment
Project by : XtremeStudioz