Close
Menu

ਗੁਜਰਾਤ ਦੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ

-- 05 August,2013

gujrat

ਮੈਲਬੋਰਨ ,5 ਅਗਸਤ (ਦੇਸ ਪ੍ਰਦੇਸ ਟਾਈਮਜ਼)-ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਵਲੋਂ ਸਿੱਖ ਕਿਸਾਨਾਂ ਨੂੰ ਗੁਜਰਾਤ ‘ਚੋਂ ਉਜਾੜਨ ਦੇ ਮਾਮਲੇ ਦਾ ਵਿਦੇਸ਼ਾਂ ‘ਚ ਵੀ ਵਿਰੋਧ ਸ਼ੁਰੂ ਹੋ ਗਿਆ ਹੈ। ਗੁਰਦੁਆਰਾ ਸਿੰਘ ਸਭਾ ਕਰੇਗੀਬਰਨ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਗੁਜਰਾਤ ਦੇ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੰਮਾ ਸਮਾਂ ਪਹਿਲਾਂ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਨੇ ਸਿੱਖ ਕਿਸਾਨਾਂ ਨੂੰ ਮਿਹਨਤੀ ਜਾਣ ਕੇ ਉਨ੍ਹਾਂ ਨੂੰ ਗੁਜਰਾਤ ਦੀਆਂ ਬੰਜਰ ਜ਼ਮੀਨਾਂ ਉਪਜਾਊ ਬਣਾਉਣ ਲਈ ਵਸਾਇਆ ਸੀ ਪਰ ਹੁਣ ਜਦੋਂ ਸਿੱਖ ਕਿਸਾਨ ਆਪਣੀ ਸਖਤ ਮਿਹਨਤ ਸਦਕਾ ਵਿਕਸਿਤ ਹੋ ਗਏ ਹਨ ਤਾਂ ਹੁਣ ਉਨ੍ਹਾਂ ਨੂੰ ਉਜਾੜਿਆ ਜਾ ਰਿਹਾ ਹੈ। ਉਨ੍ਹਾਂ ਇਸ ਮਾਮਲੇ ‘ਚ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਕਮੇਟੀ ਨੂੰ ਦਖਲ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ‘ਤੇ ਫੈਡਰਲ ਸੰਸਦ ਮੈਂਬਰ ਰੌਬ ਮਿਚੈਲ ਨੂੰ ਵੀ ਇਸ ਮੁੱਦੇ ਬਾਰੇ ਅਤੇ ਨਵੇਂ ਟੈਕਸੀ ਕਾਨੂੰਨ ਕਾਰਨ ਟੈਕਸੀ ਵਾਲਿਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਾਣੂੰ ਕਰਵਾਇਆ। ਇਸ ਮੌਕੇ ਗੁਰਨਿੰਦਰ ਸਿੰਘ ਗੁਰੀ, ਨਰਿੰਦਰ ਗਰਗ, ਨਿਰਮਲ ਸਿੰਘ ਸੇਖੋਂ ਅਤੇ ਜੁਗਿੰਦਰ ਸਿੰਘ ਤੋਂ ਇਲਾਵਾ ਹੋਰ ਕਈ ਸ਼ਾਮਲ ਸਨ।

Facebook Comment
Project by : XtremeStudioz