Close
Menu

ਗੁਜਰਾਤ ਦੇ ਸਿੱਖ ਕਿਸਾਨਾਂ ਦੇ ਮੁੱਦੇ ਤੇ ਬਾਦਲਕੇ ਕਰ ਰਹੇ ਨੇ ਸਿਆਸੀ ਡਰਾਮਾ : ਕਾਂਗਰਸ

-- 06 August,2013

2012_3largeimg

ਚੰਡੀਗੜ੍ਹ 6 ਅਗਸਤ (ਦੇਸ ਪ੍ਰਦੇਸ ਟਾਈਮਜ਼)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਬੁਲਾਰੇ ਅਤੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਅੱਜ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਸੋਮਵਾਰ ਨੂੰ ਅਹਿਮਦਾਬਾਦ ਵਿਖੇ ਸਿੱਖ ਕਿਸਾਨਾਂ ਦੇ ਡੈਲੀਗੇਸ਼ਨ ਨੂੰ ਧਮਕਾਉਣ ਅਤੇ 27 ਅਗਸਤ ਨੂੰ ਹੋਣ ਵਾਲੀ ਸੁਪਰੀਮ ਕੋਰਟ ਦੀ ਸੁਣਵਾਈ ਵਿੱਚ ਦਖਲ ਦੇਣ ਤੋਂ ਮੋਦੀ ਦੇ ਸਾਫ ਇਨਕਾਰ ਨੇ ਕੱਛ (ਗੁਜਰਾਤ) ਦੇ ਸਿੱਖ ਕਿਸਾਨਾਂ ਦੇ ਜਬਰਦਸਤੀ ਉਜਾੜੇ ਜਾਣ ਦੇ ਮੁੱਦੇ ਉੱਪਰ ਬਾਦਲ ਜੋੜੀ ਦੇ ਦੋਹਰੇ ਮਾਪਦੰਡਾਂ ਦਾ ਪਰਦਾਫਾਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਨੂੰ ਅਹਿਮਦਾਬਾਦ ਵਿੱਚ ਸ਼੍ਰੀ ਨਰਿੰਦਰ ਮੋਦੀ ਮੁੱਖ ਮੰਤਰੀ ਗੁਜਰਾਤ ਨੇ ਪੀੜਤ ਸਿੱਖ ਕਿਸਾਨਾਂ ਦੇ ਜਖਮਾਂ ਉੱਪਰ ਲੂਣ ਛਿੜਕਦੇ ਹੋਏ  ਸਿੱਖ ਡੈਲੀਗੇਸ਼ਨ ਨੂੰ ਨਾ ਸਿਰਫ ਡਰਾਇਆ ਧਮਕਾਇਆ ਬਲਕਿ ਗੁਜਰਾਤੀ ਭਾਸ਼ਾ ਵਿੱਚ ਨਾ ਬੋਲਣ ਕਾਰਨ ਝਿੜਕਿਆ ਵੀ। ਉਹ ਸਿੱਖਾਂ ਨਾਲ ਬਹੁਤ ਬੁਰੀ ਤਰਾਂ ਨਰਾਜ਼ ਸੀ ਅਤੇ ਪੰਜਾਬ ਵਿੱਚ ਉਸਦੇ ਪੁਤਲੇ ਸਾੜੇ ਜਾਣ ਲਈ ਉਨਾਂ ਨੂੰ ਜਿੰਮੇਵਾਰ á☬ÔðÅ☬ÂੰÅ੍ਵ
ਸੁਪਰੀਮ ਕੋਰਟ ਵਿੱਚ ਪੈਂਡਿੰਗ ਕੇਸ ਜਿਸ ਦੀ ਸੁਣਵਾਈ 27 ਅਗਸਤ ਨੂੰ ਹੋਣੀ ਹੈ, ਦੇ ਵਿੱਚ ਸਰਕਾਰ ਵੱਲੋਂ ਦਖਲ ਨਾ ਦਿੱਤੇ ਜਾਣ ਬਾਰੇ ਵੀ ਸ਼੍ਰੀ ਮੋਦੀ ਨੇ ਸਿੱਖ ਕਿਸਾਨ ਡੈਲੀਗੇਸ਼ਨ ਨੂੰ ਕੋਈ ਭਰੋਸੇ ਵਾਲਾ ਸ਼ਬਦ ਨਹੀਂ ì¯☬੧ੰÅ੍ਵ
ਪੀੜਤ ਸਿੱਖ ਕਿਸਾਨਾਂ ਦੀਆਂ ਮੰਗਾਂ ਤੋਂ ਸਾਫ ਇਨਕਾਰ ਅਤੇ ਉਨਾਂ ਦੀ ਬੇਇੱਜਤੀ ਨੇ ਬਾਦਲ ਜੋੜੀ ਵੱਲੋਂ ਅਪਣਾਏ ਜਾ ਰਹੇ ਦੋਹਰੇ ਮਾਪਦੰਡਾਂ ਅਤੇ ਗੁੰਮਰਾਹਕੁਨ ਬਿਆਨਬਾਜੀ ਨੂੰ ਖੋਲ ਕੇ ਰੱਖ ਦਿੱਤਾ ਹੈ। ਜਦਕਿ ਵੱਡੇ ਬਾਦਲ ਮੋਦੀ ਨੂੰ ਮਨਾਉਣ ਦਾ ਦਾਅਵਾ ਕਰ ਰਹੇ ਹਨ ਤਾਂ ਜੂਨੀਅਰ ਬਾਦਲ ਪੀੜਤ ਕਿਸਾਨਾਂ ਨੂੰ ਸੁਪਰੀਮ ਕੋਰਟ ਵਿੱਚ ਕੇਸ ਲੜਨ ਲਈ ਵਿੱਤੀ ਮਦਦ ਦੀ ਪੇਸ਼ਕਸ਼ ਕਰ ਰਹੇ ਹਨ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਸ ਮੁੱਦੇ ਉੱਪਰ ਬਾਦਲ ਸਿਰਫ ਸਿਆਸੀ ਡਰਾਮਾ ਕਰ ਰਹੇ ਹਨ ਅਤੇ ਉਨਾਂ ਕੋਲ ਕੋਈ ਵੀ ਠੋਸ ਹੱਲ ਮੋਜੂਦ ਨਹੀਂ Ôਜ਼੍ਵ
ਜੇਕਰ ਮੋਦੀ ਦੀ ਗੁਜਰਾਤ ਸਰਕਾਰ 1000 ਸਿੱਖ ਪਰਿਵਾਰਾਂ ਦੇ ਉਜਾੜੇ ਪ੍ਰਤੀ ਗੰਭੀਰ ਹੁੰਦੀ ਤਾਂ ਸਰਲ ਤੋਰ ਉੱਪਰ ਇਸ ਨੇ ਬੰਬੇ ਟੈਨੇਨਸੀ ਅਤੇ ਲੈਂਡ ਐਕਟ 1948 ਵਿੱਚ ਸੋਧ ਕਰ ਦਿੱਤੀ ਹੁੰਦੀ, ਜਿਸ ਨਾਲ ਕਿ ਕੱਛ ਦੇ ਕੁਲੈਕਟਰ ਦਾ 2010 ਵਾਲਾ ਆਰਡਰ ਆਪਣੇ ਆਪ ਖਾਰਿਜ ਹੋ ਜਾਣਾ ਸੀ। ਇਸ ਦੇ ਬਾਅਦ 2012 ਵਿੱਚ ਗੁਜਰਾਤ ਹਾਈ ਕੋਰਟ ਦੀ ਫੁੱਲ ਬੈਂਚ ਨੇ ਪੀੜਤ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ, ਮੋਦੀ ਸਰਕਾਰ ਨੂੰ ਸਿਰਫ ਇਨਾਂ ਹੀ ਕਰਨਾ ਸੀ ਕਿ ਫੈਸਲੇ ਨੂੰ ਚੁਣੋਤੀ ਨਾ ਦਿੰਦੀ। ਪਰੰਤੂ ਇਸ ਦੇ ਉਲਟ ਮੋਦੀ ਸਰਕਾਰ ਨੇ ਸਪਰੀਮ ਕੋਰਟ ਵਿੱਚ ਸਪੈਸ਼ਲ ਲੀਵ ਪਟੀਸ਼ਨ (ਛ:੍ਵ) ਦਾਖਿਲ ਕਰ ਦਿੱਤੀ, ਜਿਸ ਦੀ ਸੁਣਵਾਈ ਹੁਣ 27 ਅਗਸਤ ਨੂੰ ਹੋਣੀ ਹੈ। ਹੁਣ ਵੀ ਜੇਕਰ ਸ਼੍ਰੋਮਣੀ ਅਕਾਲੀ ਦਲ ਅਤੇ ਬਾਦਲ ਸਿੱਖ ਕਿਸਾਨਾਂ ਦੇ ਦੁੱਖਾਂ ਪ੍ਰਤੀ ਸੰਜੀਦਾ ਹਨ ਤਾਂ ਉਨਾਂ ਨੂੰ ਸਿਰਫ ਮੋਦੀ ਨੂੰ ਸੁਪਰੀਮ ਕੋਰਟ ਵਿੱਚੋਂ ਛ:੍ਵ ਵਾਪਿਸ ਲੈਣ ਲਈ ਮਨਾਉਣਾ Ô¯੨¶×Å੍ਵ
ਸਿੱਖ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਵਾਲਾ ਵਤੀਰਾ ਅਖਤਿਆਰ ਕਰਕੇ ਸ਼੍ਰੀ ਮੋਦੀ ਨੇ ਸਾਡੇ ਇਲਜਾਮਾਂ ਨੂੰ ਪੁਖਤਾ ਕੀਤਾ ਹੈ ਕਿ ਉਹ ਇੱਕ ਘੱਟ ਗਿਣਤੀ ਵਿਰੋਧੀ, ਪੱਖਵਾਦੀ ਅਤੇ ਕੱਟੜ ਨੇਤਾ ਹਨ। ਜੇਕਰ ਉਹ ਗੁਜਰਾਤ ਦੇ ਘੱਟ ਗਿਣਤੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰ ਸਕਦੇ, ਤਾਂ ਅਜਿਹੇ ਨੇਤਾ ਉੱਪਰ ਭਾਰਤ ਦੀ ਅਗਵਾਈ ਕਰਨ ਦਾ ਭਰੋਸਾ ਕਿਵੇਂ ਕੀਤਾ ਜਾ ਸਕਦਾ Ôਜ਼?
ਇਸ ਲਈ ਕਾਂਗਰਸ ਪਾਰਟੀ ਪੂਰੀ ਤਰਾਂ ਨਾਲ ਗਲਤ ਅਤੇ ਲੋਕਾਂ ਨੂੰ ਗੁੰਮਰਾਹ ਕਰਨ ਅਤੇ ਕਾਂਗਰਸ ਨੂੰ ਇਸ ਸੰਕਟ ਲਈ ਜਿੰਮੇਵਾਰ ਠਹਿਰਾਉਣ ਵਾਲੀ ਬਿਆਨਬਾਜੀ ਲਈ ਬਾਦਲਾਂ ਦੀ ਨਿੰਦਾ ਕਰਦੀ ਹੈ। ਕਾਂਗਰਸ ਦੀ ਭਾਜਪਾ ਨੂੰ ਇਹ ਚਿਤਾਵਨੀ ਹੈ ਕਿ ਜੇਕਰ 1000 ਸਿੱਖ ਕਿਸਾਨਾਂ ਨੂੰ ਨਿਆਂ ਨਾ ਮਿਲਿਆ ਅਤੇ ਉਹ ਗੁਜਰਾਤ ਤੋਂ ਉਜਾੜੇ ਗਏ ਤਾਂ ਅਸੀਂ ਮੋਦੀ ਨੂੰ ਪੰਜਾਬ ਵਿੱਚ ਦਾਖਿਲ ਨਹੀਂ ਹੋਣ ਦੇਵਾਗੇ ਅਤੇ ਜਦ ਤੱਕ ਉਸਦਾ ਸਿੱਖ ਕੋਮ ਵਿਰੋਧੀ ਰੁੱਖ ਨਹੀਂ ਬਦਲ ਜਾਂਦਾ, ਉਸ ਦਾ ਘੇਰਾA ਕਰਦੇ ðÔ।׶੍ਵ

Facebook Comment
Project by : XtremeStudioz