Close
Menu

ਗੁਜਰਾਤ ਦੰਗਿਆਂ ਲਈ ਮੋਦੀ ਨੂੰ ਜ਼ਿੰਮੇਵਾਰ ਠਹਿਰਾਉਣਾ ਜਾਇਜ਼ ਨਹੀਂ: ਰਾਜਨਾਥ

-- 02 September,2013

BJP Minority Morcha meeting

ਨਵੀਂ ਦਿੱਲੀ, 2 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਗੁਜਰਾਤ ਵਿਚ 2002 ਨੂੰ ਹੋਏ ਦੰਗਿਆਂ ਨੂੰ ‘ਮੰਦਭਾਗੇ’ ਕਰਾਰ ਦਿੰਦਿਆਂ, ਭਾਜਪਾ ਪ੍ਰਧਾਨ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਇਨ੍ਹਾਂ ਘਟਨਾਵਾਂ ਲਈ ਨਰਿੰਦਰ ਮੋਦੀ ਨੂੰ ਦੋਸ਼ੀ ਕਹਿਣਾ ਜਾਇਜ਼ ਨਹੀਂ ਹੈ। ਉਸ ਨੇ ਮੁਸਲਮਾਨਾਂ ਤਕ ਪਹੁੰਚ ਕਰਦਿਆਂ ਇਹ ਭਰੋਸਾ ਦੇਣ ਦਾ ਵੀ ਯਤਨ ਕੀਤਾ ਕਿ ਉਨ੍ਹਾਂ ਦੀ ਪਾਰਟੀ ਉਨ੍ਹਾਂ ਸਬੰਧੀ ਪਹੁੰਚ ਦੇ ਮਾਮਲੇ ’ਚ ਕਿਸੇ ਵੀ ਕਿਸਮ ਦੇ  ‘ਭੰਬਲਭੂਸੇ’ ਨੂੰ ਹੱਲ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਗੁਜਰਾਤ ਸੂਬੇ ’ਚ ਉਹ ਮੰਨਦੇ ਹਨ ਕਿ ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਹਰ ਕੋਈ ਇਸ ਨਾਲ ਸਹਿਮਤ ਹੈ। ਇਨ੍ਹਾਂ ਦਾ ਸਾਰਾ ਦੋਸ਼ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਜ਼ਿੰਮੇ ਲਾਉਣ ਦੇ ਯਤਨ ਕੀਤੇ ਗਏ ਜਿਵੇਂ ਦੰਗਿਆਂ ਦੀ ਯੋਜਨਾ ਮੁੱਖ ਮੰਤਰੀ ਨੇ ਹੀ ਘੜੀ ਸੀ।

ਇੱਥੇ ਭਾਜਪਾ ਦੀ ਘੱਟ ਗਿਣਤੀ ਮੋਰਚੇ ਦੀ ਕੌਮੀ ਕਾਰਜਕਾਰਨੀ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਜਦੋਂ ਵੀ ਸ੍ਰੀ ਮੋਦੀ ਨਾਲ ਨਿੱਜੀ ਤੌਰ ’ਤੇ ਗੱਲਬਾਤ ਹੁੰਦੀ ਹੈ, ਤਾਂ ਉਹ ਉਨ੍ਹਾਂ ਦੇ ਚਿਹਰੇ ਦੇ ਹਾਵਭਾਵ ਪੜ੍ਹਨ ਦਾ ਯਤਨ ਕਰਦੇ ਹਨ।  ਮੋਦੀ ਇਸ ਦੂਸ਼ਣਬਾਜ਼ੀ ’ਤੇ ਬਹੁਤ ਉਦਾਸ ਹੋ ਜਾਂਦੇ ਹਨ। ਰਾਜਨਾਥ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਨੂੰ ਕੀ ਹੋ ਗਿਆ ਹੈ, ਕੀ ਸਿਆਸਤ ਇਹ ਹੈ? ਉਨ੍ਹਾਂ ਕਿਹਾ ਕਿ ਲੋਕਾਂ ਨੂੰ ਗੁਜਰਾਤ ਦੇ ਮੁਸਲਮਾਨਾਂ ਤੋਂ ਪੁੱਛਣਾ ਚਾਹੀਦਾ ਹੈ ਕਿ ਕੀ ਭਾਜਪਾ ਦੇ ਸ਼ਾਸਨ ’ਚ ਉਹ ਕਿਸੇ ਕਿਸਮ ਦਾ ਪੱਖਪਾਤ ਹੁੰਦਾ ਮਹਿਸੂਸ ਕਰਦੇ ਹਨ। ਪਾਰਟੀ ਪ੍ਰਧਾਨ ਨੇ ਦਾਅਵਾ ਕੀਤਾ ਕਿ ਭਾਜਪਾ ਨਫ਼ਰਤ ਦੀ ਧਾਰਨਾ  ’ਚ ਭਰੋਸਾ ਨਹੀਂ ਕਰਦੀ ਤੇ ਇਸ ਵੱਲੋਂ ਹੋ ਗਈਆਂ ਹੋ ਸਕਦੀਆਂ  ਗਲਤੀਆਂ ਨੂੰ ਇਹ ਸੁਧਾਰਨ ਲਈ ਤਿਆਰ ਹੈ।
ਉਨ੍ਹਾਂ ਕਿਹਾ ਕਿ ‘ਹਰੇਕ ਦੁਬਿਧਾ’ ਸੰਵਾਦ ਤੋਰਨ ਤੇ ਇਕ ਦੂਜੇ ਨਾਲ ਗੱਲਬਾਤ ਕਰਕੇ ਹੱਲ ਕੀਤੀ ਜਾ ਸਕਦੀ ਹੈ। ਉਨ੍ਹਾਂ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੁਸਲਮਾਨਾਂ ਤਕ ਪਹੁੰਚ ਬਣਾਉਣ ’ਤੇ ਵੀ ਜ਼ੋਰ ਦਿੱਤਾ। ਇਸੇ ਦੌਰਾਨ ਉਨ੍ਹਾਂ ਨੇ ਕਾਂਗਰਸ ’ਤੇ ਹੱਲਾ ਬੋਲਦਿਆਂ ਕਿਹਾ ਕਿ ਉਹ ਅੰਗਰੇਜ਼ਾਂ ਵਾਂਗ ‘ਪਾੜੋ ਤੇ ਰਾਜ ਕਰੋ’ ਦੀ ਖੇਡ ਖੇਡਦੀ ਹੈ।

Facebook Comment
Project by : XtremeStudioz