Close
Menu

ਗੁਜਰਾਤ : ਪਟੇਲ ਭਾਈਚਾਰੇ ਦੇ ਰਾਖਵੇਂਕਰਨ ਅੰਦੋਲਨ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰੇਗਾ ਆਰਐਸਐਸ

-- 24 August,2015

ਅਹਿਮਦਾਬਾਦ, 24 ਅਗਸਤ – ਰਾਸ਼ਟਰੀ ਸਵੈਸੇਵਕ ਸੰਘ ( ਆਰਐਸਐਸ ) ਨੇ ਭਾਜਪਾ ਨੀਤ ਗੁਜਰਾਤ ਸਰਕਾਰ ਦੇ ਨਾਲ ਇੱਕ ਬੈਠਕ ‘ਚ ਪਟੇਲ ਭਾਈਚਾਰੇ ਵੱਲੋਂ ਓਬੀਸੀ ਦਰਜੇ ਦੀ ਮੰਗ ਨੂੰ ਲੈ ਕੇ ਜਾਰੀ ਰਾਖਵੇਂਕਰਨ ਅੰਦੋਲਨ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰਨ ਦਾ ਫ਼ੈਸਲਾ ਕੀਤਾ ਹੈ। ਆਰਐਸਐਸ ਬੁਲਾਰੇ ਪ੍ਰਦੀਪ ਜੈਨ ਨੇ ਕਿਹਾ ਕਿ ਐਤਵਾਰ ਨੂੰ ਇੱਥੇ ਹੋਈ ਆਰਐਸਐਸ ਦੀ ਬੈਠਕ ‘ਚ ਅਸੀਂ ਰਾਜ ਦੀ ( ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਪਟੇਲ ਭਾਈਚਾਰੇ ਦੇ ਅੰਦੋਲਨ ਦੀ ) ਵਰਤਮਾਨ ਹਾਲਤ ‘ਤੇ ਚਰਚਾ ਕੀਤੀ, ਉਥੇ ਆਰਐਸਐਸ ਦੇ ਮੈਂਬਰਾਂ ਨੇ ਇਸ ਮੁੱਦੇ ‘ਤੇ ਆਪਣੀਆਂ ਚਿੰਤਾਵਾਂ ਸਪਸ਼ਟ ਕੀਤੀਆਂ। ਜੈਨ ਨੇ ਕਿਹਾ ਕਿ ਆਰਐਸਐਸ ਇਸ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗਾ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੀ ਮੁੱਖ ਮੰਤਰੀ ਆਨੰਦੀਬੇਨ ਪਟੇਲ ਨੇ ਵੀ ਆਰਐਸਐਸ ਦੀ ਬੈਠਕ ‘ਚ ਭਾਗ ਲਿਆ।

Facebook Comment
Project by : XtremeStudioz