Close
Menu

ਗੁਜਰਾਤ: ਫੁੱਟਪਾਥ ‘ਤੇ ਚੜ੍ਹੀ ਪੁਲਿਸ ਦੀ ਗੱਡੀ, 5 ਨੂੰ ਕੁਚਲਿਆ, 2 ਮੌਤਾਂ

-- 02 September,2015

ਵਢੋਦਰਾ,  ਗੁਜਰਾਤ ਦੇ ਵਢੋਦਰਾ ‘ਚ ਪੁਲਿਸ ਦੀ ਇਕ ਪੈਟਰੋਲਿੰਗ ਗੱਡੀ ਫੁੱਟਪਾਥ ‘ਤੇ ਚੜ੍ਹ ਗਈ। ਗੱਡੀ ਨੇ ਫੁੱਟਪਾਥ ‘ਤੇ ਸੋ ਰਹੇ ਪੰਜ ਲੋਕਾਂ ਨੂੰ ਕੁਚਲ ਦਿੱਤਾ। ਇਸ ਹਾਦਸੇ ‘ਚ ਇਕ ਮਹਿਲਾ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ। ਉਥੇ ਤਿੰਨ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਨਸ਼ੇ ‘ਚ ਸੀ। ਇਸ ਦੌਰਾਨ ਉਸ ਨੇ ਗੱਡੀ ਤੋਂ ਅਪਣਾ ਸੰਤੁਲਨ ਗੁਆ ਦਿੱਤਾ ਤੇ ਗੱਡੀ ਫੁੱਟਪਾਥ ‘ਤੇ ਸੋ ਰਹੇ ਲੋਕਾਂ ‘ਤੇ ਚੜ੍ਹਾ ਦਿੱਤੀ। ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Facebook Comment
Project by : XtremeStudioz