Close
Menu

ਗੁਜਰਾਤ ਸੰਮੇਲਨ ਵਿੱਚ ਸ਼ਿਰਕਤ ਕਰਨਗੇ ਕੈਰੀ

-- 10 January,2015

ਵਾਸ਼ਿੰਗਟਨ,
ਅਮਰੀਕੀ ਵਿਦੇਸ਼ ਮੰਤਰੀ ਜੌਹਨ ਕੈਰੀ ਅੱਜ ਇਥੋਂ ਭਾਰਤ ਲਈ ਰਵਾਨਾ ਹੋ ਗਏ ਜੋ ਭਲਕੇ ਤੋਂ ਗਾਂਧੀਨਗਰ ਵਿੱਚ ਹੋ ਰਹੇ ਵਾਈਬ੍ਰੈਂਟ ਗੁਜਰਾਤ ਸਮਿਟ ਨੂੰ ਸੰਬੋਧਨ ਕਰਨਗੇ ਅਤੇ ਨਾਲ ਹੀ ਜਲਵਾਯੂ ਤਬਦੀਲੀ ਸਮੇਤ ਕਈ ਆਲਮੀ ਅਤੇ ਦੁਵੱਲੇ ਮੁੱਦਿਆਂ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵਿਚਾਰ-ਵਟਾਂਦਰਾ ਕਰਨਗੇ। ਵਿਦੇਸ਼ ਵਿਭਾਗ ਦੀ ਤਰਜਮਾਨ ਜੇਨ ਸੇਦੀ ਨੇ ਪੀਟੀਆਈ ਨੂੰ ਦੱਸਿਆ ਕਿ ਵਿਦੇਸ਼ ਮੰਤਰੀ ਭਾਰਤ ਨਾਲ ਸਾਡੀ ਆਰਥਿਕ ਸਾਂਝ ਦੀ ਅਹਿਮੀਅਤ ਅਤੇ ਭਵਿੱਖੀ ਗੁੰਜਾਇਸ਼ ‘ਤੇ ਜ਼ੋਰ ਦੇਣਗੇ। ਉਨ੍ਹਾਂ ਕਿਹਾ ਕਿ ਬਿਨਾਂ ਸ਼ੱਕ ਅਰਥਚਾਰੇ ਤੋਂ ਲੈ ਕੇ ਤਕਨਾਲੋਜੀ ਤੱਕ ਸਾਰੇ ਮੁੱਦਿਆਂ ‘ਤੇ ਗੱਲਬਾਤ ਹੋਵੇਗੀ। ਸ੍ਰੀ ਕੈਰੀ ਦੀ ਇਸ ਸਾਲ ਵਿੱਚ ਪਹਿਲੀ ਅਤੇ ਪਿਛਲੇ ਛੇ ਮਹੀਨਿਆਂ ਦੌਰਾਨ ਭਾਰਤ ਦੀ ਦੂਜੀ ਫੇਰੀ ਹੋਵੇਗੀ। ਇਸ ਦੌਰਾਨ ਉਹ ਮਿਊੂਨਿਖ ਵਿੱਚ ਇਲਾਜ ਕਰਵਾ ਰਹੇ ਓਮਾਨ ਦੇ ਸੁਲਤਾਨ ਕਬੂਸ ਦਾ ਹਾਲ-ਚਾਲ ਪੁੱਛਣ ਲਈ ਰੁਕਣਗੇ।

Facebook Comment
Project by : XtremeStudioz