Close
Menu

ਗੁਰਦਾਸਪੁਰ ਵਿੱਚ ‘ਆਟੇ ਦੇ ਠੀਕਰੀ ਬੰਬ’ ਨੇ ਪਾੲੀਆਂ ਭਾਜਡ਼ਾਂ

-- 31 July,2015

ਗੁਰਦਾਸਪੁਰ, ਇੱਥੇ ਅੱਜ ਸੈਕਟਰੀ ਮੁਹੱਲੇ ਵਿੱਚ ਬੰਬ ਮਿਲਣ ਦੀ ਸੂਚਨਾ ਕਾਰਨ ਪੁਲੀਸ ਨੂੰ ਭਾਜਡ਼ਾਂ ਪੈ ਗੲੀਆਂ। ਪੁਲੀਸ ਨੇ ਇਹਤਿਆਤ ਵਜੋਂ ਬੰਬ ਵਾਲੀ ਥਾਂ ਨੇਡ਼ੇ ਘਰਾਂ ਨੂੰ ਖਾਲੀ ਕਰਵਾ ਕੇ ਇਲਾਕੇ ਨੂੰ ਪੂੁਰੀ ਤਰ੍ਹਾਂ ਸੀਲ ਕਰ ਲਿਆ। ਇਸ ਲੲੀ ਪੀਏਪੀ ਜਲੰਧਰ ਦੀ ਬੰਬ ਨਕਾਰਾ ਕਰਨ ਵਾਲੀ ਟੀਮ ਨੂੰ ਸੱਦਿਆ ਗਿਆ। ਟੀਮ ਸ਼ਾਮ 4.55 ਵਜੇ ਸਿਵਲ ਕੱਪੜਿਆਂ ਵਿੱਚ ਪੂਰੇ ਸਾਜ਼ੋ-ਸਾਮਾਨ ਨਾਲ ਪੁੱਜੀ ਅਤੇ ਜਾਂਚ ਮਗਰੋਂ ਬੰਬ ਦੀ ਖ਼ਬਰ ਨੂੰ ਅਫਵਾਹ ਦੱਸਿਆ। ਇਸ ਤੋਂ ਪਹਿਲਾਂ ਪੁਲੀਸ ਨੇ ਸ਼ੱਕੀ ਬੰਬ ਦੁਆਲੇ ਰੇਤ ਦੀਆਂ ਬੋਰੀਆਂ ਲਾ ਦਿੱਤੀਆਂ ਸਨ।
ਮੌਕੇ ’ਤੇ ਮੌਜੂਦ ਐਸਐਸਪੀ ਗੁਰਪ੍ਰੀਤ ਸਿੰਘ ਤੂਰ ਨੇ ਕਰੀਬ ਸਵਾ ਸੱਤ ਵਜੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਸੂਚਨਾ ਪਹਿਲਾਂ ਸਵੇਰੇ ਮਿਲੀ ਕਿ ਬੰਬ ਪਏ ਹਨ ਪਰ ਜਦੋਂ ਜਾ ਕੇ ਵੇਖਿਆ ਤਾਂ ਕੁਝ ਵੀ ਨਹੀਂ ਸੀ। ਇਸ ਮਗਰੋਂ ਦੁਪਹਿਰੇ ਮੁੜ ਅਜਿਹੀ ਹੀ ਸੂਚਨਾ ਮਿਲਣ ਮਗਰੋਂ ਪੁਲੀਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਕ ਡੱਬੇ ਵਿੱਚ ਪਟਾਖੇ ਅਤੇ ਠੀਕਰੀਆਂ ਦੀ ਰਹਿੰਦ-ਖੂੰਹਦ ਨੂੰ ਯੋਜਨਾਬੱਧ ਤਰੀਕੇ ਨਾਲ ਕਿਸੇ ਆਟੇ ਵਰਗੀ ਚੀਜ਼ ਵਿੱਚ ਰਲਾ ਕੇ ਰੱਖਿਆ ਗਿਆ ਸੀ। ੳੁਨ੍ਹਾਂ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਜਿਸ ਦੀ ਵੀ ਇਹ ਸ਼ਰਾਰਤ ਹੈ,  ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਰਾ ਸਾਮਾਨ ਜਾਂਚ ਲਈ ਲੈਬਾਰਟਰੀ ਭੇਿਜਆ ਜਾ ਰਿਹਾ ਹੈ।

Facebook Comment
Project by : XtremeStudioz