Close
Menu

ਗੁਰਦਾਸਪੁਰ ਹਮਲਾ: ਪਾਕਿ ਨੇ ਕਿਹਾ ਜਾਂਚ ਤੋਂ ਪਹਿਲਾਂ ਉਂਗਲੀ ਚੁੱਕਣਾ ਗਲਤ

-- 31 July,2015

ਇਸਲਾਮਾਬਾਦ— ਪਾਕਿਸਤਾਨ ਨੇ ਪੰਜਾਬ ‘ਚ ਅੱਤਵਾਦੀ ਹਮਲੇ ਦਾ ਦੋਸ਼ ਭਰਤ ਵੱਲੋਂ ਪਾਕਿਸਤਾਨ ‘ਤੇ ਲਗਾਏ ਜਾਣ ਨੂੰ ਵੀਰਵਾਰ ਨੂੰ ਦੁਰਭਾਗਪੂਰਨ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਅੱਤਵਾਦ ਦਾ ਸਾਹਮਣਾ ਆਪਸੀ ਸਹਿਯੋਗ ਨਾਲ ਹੀ ਕੀਤਾ ਜਾ ਸਕਦਾ ਹੈ।
ਸਮਾਚਾਰ ਪੱਤਰ ‘ਡਾਨ’ ਦੀ ਵੈੱਬਸਾਈਟ ਮੁਤਾਬਕ, ਵਿਦੇਸ਼ ਦਫਤਰ ਦੇ ਬੁਲਾਰੇ ਕਾਜ਼ੀ ਖਲੀਲਉੱਲ੍ਹਾ ਨੇ ਕਿਹਾ ਕਿ ਜਾਂਚ ਤੋਂ ਪਹਿਲਾਂ ਦੋਸ਼ ਲਗਾਉਣਾ ਗਲਤ ਗੱਲ ਹੈ। ਜ਼ਿਕਰਯੋਗ ਹੈ ਕਿ ਪੰਜਾਬ ਦੇ ਗੁਰਦਾਸਪੁਰ ਜ਼ਿਲੇ ‘ਚ 27 ਜੁਲਾਈ ਨੂੰ ਅੱਤਵਾਦੀਆਂ ਨੇ ਪਾਕਿਸਤਾਨੀ ਸਰਹੱਦ ਦੇ ਨੇੜੇ ਇਕ ਕਾਰ ਨੂੰ ਆਪਣੇ ਕਬਜੇ ‘ਚ ਲਿਆ ਅਤੇ ਉਹ ਜ਼ਿਲਾ ਦੀਨਾਨਗਰ ਇਲਾਕੇ ‘ਚ ਪਹੁੰਚੇ ਅਤੇ ਇਕ ਬੱਸ ‘ਤੇ ਗੋਲੀਬਾਰੀ ਕੀਤੀ ਅਤੇ ਪੁਲਸ ਚੌਂਕੀ ‘ਤੇ ਹਮਲਾ ਕੀਤਾ।
11 ਘੰਟੇ ਤੱਕ ਚੱਲੇ ਮੁਕਾਬਲੇ ‘ਚ ਸਾਰੇ ਤਿੰਨ ਅੱਤਵਾਦੀ ਮਾਰੇ ਗਏ, ਜਦੋਂਕਿ ਉਨ੍ਹਾਂ ਦੇ ਹਮਲੇ ‘ਚ ਤਿੰਨ ਆਮ ਨਾਗਰਿਕ ਅਤੇ ਚਾਰ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ। ਖਲੀਲਉੱਲ੍ਹਾ ਨੇ ਭਾਰਤ ‘ਤੇ ਕੰਟਰੋਲ ਰੇਖਾ ‘ਤੇ ਆਕਰਾਮਕ ਰੁਖ ਦਿਖਾਉਣ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪਾਕਿਸਤਾਨ ਕਿਸੇ ਵੀ ਤਰ੍ਹਾਂ ਦੀ ਸਖ਼ਤੀ ਦਾ ਜਵਾਬ ਦੇਣ ਦੇ ਸਮਰੱਥ ਹੈ।
ਉਨ੍ਹਾਂ ਕਿਹਾ ਕਿ ਭਾਰਤ ‘ਚ ਪਾਕਿਸਤਾਨ ਦੇ ਹਾਈ ਕਮਿਸ਼ਨਰ ਅਬਦੁਲ ਬਾਸਿਤ ਨੇ ਚੰਡੀਗੜ੍ਹ ਦਾ ਦੌਰਾ ਰੱਦ ਕਰ ਦਿੱਤਾ, ਕਿਉਂਕਿ ਭਾਰਤ ਸਰਕਾਰ ਨੇ ਉਨ੍ਹਾਂ ਦੇ ਚਾਲਕ ਅਤੇ ਦੋ ਹੋਰ ਅਧਿਕਾਰੀਆਂ ਨੂੰ ਉਨ੍ਹਾਂ ਨਾਲ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ। ਬੁਲਾਰੇ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਉਨ੍ਹਾਂ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵਿਚਾਲੇ ਹੋਣ ਵਾਲੀ ਬੈਠਕ ਦੀ ਤਰੀਕ ਤੈਅ ਕਰਨ ਲਈ ਇਕ-ਦੂਜੇ ਦੇ ਸੰਪਰਕ ‘ਚ ਹਨ।

Facebook Comment
Project by : XtremeStudioz