Close
Menu

ਗੁਰਦਾ ਕਾਂਡ: ਮੁਲਜ਼ਮਾਂ ਦੇ ਰਿਮਾਂਡ ਵਿੱਚ ਵਾਧਾ

-- 04 August,2015

ਜਲੰਧਰ, ਗੁਰਦਾ ਕਾਂਡ ਵਿੱਚ ਫੜੇ ਗਏ ਪੰਜ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਛੇ ਦਿਨ ਲੲੀ ਵਧਾ ਦਿੱਤਾ ਗਿਆ ਹੈ। ਇਨ੍ਹਾਂ ਪੰਜੇ ਮੁਲਜ਼ਮਾਂ ਨੂੰ ਸਬੰਧਤ ਜੱਜ ਦੇ ਘਰ ਪੇਸ਼ ਕੀਤਾ ਗਿਆ। ਪੁਲੀਸ ਨੇ ੲਿਹ ਕਹਿ ਕੇ ਰਿਮਾਂਡ ਵਧਾੳੁਣ ਦੀ ਮੰਗ ਕੀਤੀ ਕਿ ਅਜੇ ਮੁਲਜ਼ਮਾਂ ਕੋਲੋ ਹੋਰ ਪੁੱਛਡ਼ਾਲ ਕਰਨੀ ਹੈ। ਜੱਜ ਨੇ ਪੰਜੇ ਮੁਲਜ਼ਮਾਂ ਦੇ ਰਿਮਾਂਡ ਵਿੱਚ ਛੇ ਦਿਨ ਦਾ ਵਾਧਾ ਕਰ ਦਿੱਤਾ ਹੈ। ਮੁਲਜ਼ਮਾਂ ਵਿੱਚ ਜੁਨੇਦ ਅਹਿਮਦ ਖਾਨ, ਸਾਬੂਰ ਅਹਿਮਦ, ਕੁਲਦੀਪ ਕੁਮਾਰ, ਵਰਦਾਨ ਚੰਦ ਰਾਓ ਅਤੇ ਲੈਬ ਹੈਲਪਰ ਹਰਵਿੰਦਰ ਸ਼ਾਮਲ ਹਨ।
ਗੁਰਦਾ ਕਾਂਡ ਵਿੱਚ ਹੋਰ  ਡਾਕਟਰਾਂ ਦੀ ਸ਼ਮੂਲੀਅਤ ਬਾਰੇ ਪਤਾ ਲਗਾਉਣ ਲਈ ਪੁਲੀਸ ਸਬੂਤ ਇਕੱਠੇ ਕਰਨ ਵਿੱਚ ਲੱਗੀ ਹੋਈ ਹੈ। ਹਾਲੇ ਨੈਸ਼ਨਲ ਕਿਡਨੀ ਹਸਪਤਾਲ ਦਾ ਨਾਮ ਹੀ ਸਾਹਮਣੇ ਆਇਆ ਹੈ ਤੇ ਇੱਕ ਹੋਰ ਵੱਡੇ ਹਸਪਤਾਲ ਦੀ ਮਹਿਲਾ ਡਾਇਰੈਕਟਰ ਦੇ ਗੁਰਦਾ ਕਾਂਡ ’ਚ ਸ਼ਾਮਲ ਹੋਣ ਦੇ ਚਰਚੇ ਜ਼ੋਰਾਂ ’ਤੇ ਹਨ। ਨੈਸ਼ਨਲ ਕਿਡਨੀ ਹਸਪਤਾਲ ਦੇ ਡਾ. ਰਾਜੇਸ਼ ਅਗਰਵਾਲ ਅਮਰੀਕਾ ਗਏ ਹੋਏ ਹਨ। ਇਸ ਕਾਂਡ ਦੇ ਸਰਗਨਾ ਜੁਨੇਦ ਅਹਿਮਦ ਖ਼ਾਨ ਨੇ ਸ਼ਹਿਰ ਦੇ ਕਈ ਵੱਡੇ ਹਸਪਤਾਲਾਂ ਦੇ ਨਾਮ ਪੁਲੀਸ ਨੂੰ ਦੱਸੇ ਹਨ ਪਰ ਪੁਲੀਸ ਇਸ ਬਾਰੇ ਖੁਲਾਸਾ ਨਹੀਂ ਕਰ ਰਹੀ।
ਪੁਲੀਸ ਦਾ ਕਹਿਣ ਹੈ ਕਿ ਫੜੇ ਗਏ ਮੁਲਜ਼ਮ ਆਪਣੇ ਬਿਆਨ ਵਾਰ-ਵਾਰ ਬਦਲ ਰਹੇ ਹਨ। ਜੁਨੇਦ ਅਹਿਮਦ ਦਾ ਪਹਿਲਾਂ ਇਹ ਬਿਆਨ ਆਇਆ ਸੀ ਕਿ ਉਸ ਨੇ ਛੇ ਗੁਰਦੇ ਵੇਚੇ ਸਨ ਪਰ ਬਾਆਦ ਵਿੱਚ ਉਸ ਨੇ ਕਹਿ ਦਿੱਤਾ ਕਿ ਉਸ ਨੇ ਆਪਣਾ ਹੀ ਗੁਰਦਾ ਵੇਚਿਆ ਸੀ। ਸਾਬੂਰ ਅਹਿਮਦ ਨੇ ਕਿਹਾ ਕਿ ਉਹ ਤਾਂ ਸਿਰਫ ਜੁਨੇਦ ਦੇ ਨਾਲ ਹੀ ਆਇਆ ਸੀ, ਉਸ ਦਾ ਗੁਰਦਾ ਵੇਚਣ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਾਅਦ ਵਿੱਚ ੳੁਸ ਨੇ ਕਿਹਾ ਕਿ ੳੁਸ ਨੇ ਆਪਣੀ ਧੀ ਦੇ ਇਲਾਜ ਖਾਤਰ ਗੁਰਦਾ ਵੇਚਣ ਦਾ ਮਨ ਬਣਾਇਆ ਸੀ। ਥਾਣੇਦਾਰ ਨਵਦੀਪ ਸਿੰਘ ਨੇ ਦੱਸਿਆ ਕਿ ਜਿਹੜੇ ਪਛਾਣ ਪੱਤਰਾਂ ’ਤੇ ਇਹ ਮੁਲਜ਼ਮ ਹੋਟਲ ਵਿੱਚ ਰੁਕੇ  ਸਨ ਉਹ ਵੀ ਜਾਅਲੀ ਸਨ। ਲੈਬ ਹੈਲਪਰ ਹਰਵਿੰਦਰ  ਖ਼ੂਨ ਦੀਆਂ ਜਾਂਚ ਰਿਪੋਰਟਾਂ ਅਤੇ ਡੀਐਨਏ ਦੀਆਂ ਰਿਪੋਰਟਾਂ ਬਦਲਣ ਬਦਲੇ ਇੱਕ ਲੱਖ ਰੁਪੲੇ ਤੋਂ ਵੱਧ ਰਕਮ ਲੈਂਦਾ ਸੀ। ਇਸ  ਲੈਬ  ਦੀ ਮਾਲਕ ਹਸਪਤਾਲ ਦੇ ਮਾਲਕ ਡਾ. ਰਾਜੇਸ਼ ਅਗਰਵਾਲ ਦੀ ਪਤਨੀ ਡਾ. ਦੀਪਾ ਅਗਰਵਾਲ ਹੈ।

Facebook Comment
Project by : XtremeStudioz