Close
Menu

ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀਆਂ ਚੋਣਾਂ ਅਗਲੇ ਮਹੀਨੇ

-- 23 September,2015

ਕੈਲਗਰੀ, ਕੈਲਗਰੀ ਵਿਖੇ ਸਥਿਤ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਦੀਆਂ ਚੋਣਾਂ 24 ਅਕਤੂਬਰ ਨੂੰ ਹੋਣਗੀਆਂ। ਗੁਰਦੁਆਰੇ ਦੀਆਂ ਚੋਣਾਂ ਲਈ ਨਿਯੁਕਤ ਕੀਤੇ ਚੋਣ ਅਫਸਰਾਂ ਹਰਗੁਨਜੋਤ ਸਿੰਘ ਮਿਨਹਾਸ ਅਤੇ ਗੁਰਦੇਵ ਸਿੰਘ ਧਨੌਤਾ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਗੁਰਦੁਆਰਾ ਚੋਣਾਂ ਲਈ ਨਾਮਜ਼ਦਗੀ ਫਾਰਮ 3 ਅਕਤੂਬਰ ਸ਼ਾਮ 4 ਵਜੇ ਤੱਕ ਭਰੇ ਜਾਣਗੇ ਅਤੇ 9 ਅਕਤੂਬਰ ਤੱਕ ਨਾਮਜ਼ਦਗੀ ਵਾਪਸ ਲਈ ਜਾ ਸਕਦੀ ਹੈ। ਇਨ੍ਹਾਂ ਤੋਂ ਇਲਾਵਾ ਵੋਟਰ ਸੂਚੀ ਵਿਚ ਵੀ ਆਪਣਾ ਨਾਂ 9 ਅਕਤੂਬਰ ਤੱਕ ਰਜਿਸਟਰ ਕਰਵਾਇਆ ਜਾ ਸਕਦਾ ਹੈ।
ਮੈਂਬਰਸ਼ਿਪ ਸੂਚੀ ਵਿਚ 782 ਲਾਈਫ ਮੈਂਬਰਸ਼ਿਪ, 1306 ਸੀਨੀਅਰ ਮੈਂਬਰਸ਼ਿਪ ਅਤੇ 13240 ਜਨਰਲ ਮੈਂਬਰ ਹੋਣਗੇ। ਉਮੀਦਵਾਰਾਂ ਦੀ ਫਾਈਨਲ ਸੂਚੀ 11 ਅਕਤੂਬਰ ਤੱਕ ਜਾਰੀ ਕਰ ਦਿੱਤੀ ਜਾਵੇਗੀ।

Facebook Comment
Project by : XtremeStudioz