Close
Menu

ਗੁਰੂਘਰ ‘ਚ ਹੋਇਆ ਭੇਦਭਾਵ, ਸ਼ਰਧਾਲੂਆਂ ਨੇ ਠੋਕਿਆ ਮੁਕੱਦਮਾ

-- 05 April,2015

ਲੰਡਨ— ਬ੍ਰਿਟੇਨ ਦੇ ਸਭ ਤੋਂ ਵੱਡੇ ਗੁਰਦੁਆਰਿਆਂ ‘ਚ ਸ਼ਾਮਲ ਇਕ ਗੁਰਦੁਆਰੇ ‘ਤੇ ਸ਼ਰਧਾਲੂਆਂ ਨੇ ਮੁਕੱਦਮਾ ਠੋਕ ਦਿੱਤਾ ਹੈ। ਇਨ੍ਹਾਂ ਦਾ ਦੋਸ਼ ਹੈ ਕਿ ਇਸ ਗੁਰਦੁਆਰੇ ਵਿਚ ਬਜ਼ੁਰਗਾਂ ਅਤੇ ਅਪਾਹਜ਼ਾਂ ਨਾਲ ਭੇਦਭਾਵ ਕੀਤਾ ਜਾਂਦਾ ਹੈ। ਸ਼ਰਧਾਲੂਆਂ ਨੇ ਵਾਲਵਰਹੈਂਪਟਨ ਦੇ ਬਲੈਕੇਨਹਾਲ ਸਥਿਤ ਗੁਰੂ ਨਾਨਕ ਗੁਰਦੁਆਰੇ ‘ਤੇ ਦੋਸ਼ ਲਗਾਇਆ ਹੈ ਕਿ ਵ੍ਹੀਲਚੇਅਰ ‘ਤੇ ਆਉਣ ਵਾਲਿਆਂ ਨੂੰ ਮੁੱਖ ਪ੍ਰਾਰਥਨਾ ਕਮਰੇ ਤੋਂ ਪਹਿਲਾਂ ਹੀ ਬਾਹਰ ਰੋਕ ਦਿੱਤਾ ਜਾਂਦਾ ਹੈ। ਲੰਗਰ ਦੇ ਸਮੇਂ ਵੀ ਉਨ੍ਹਾਂ ਨੂੰ ਵੱਡੀਆਂ ਸਕ੍ਰੀਨਜ਼ ਦੇ ਪਿੱਛੇ ਰੋਕ ਦਿੱਤਾ ਜਾਂਦਾ ਹੈ।

ਮੁਕੱਦਮਾ ਕਰਨ ਵਾਲੇ ਸਿੱਖ ਫੋਰਮ ਵਾਲਵਰਹੈਂਪਟਨ ਦੇ ਚੇਅਰਮੈਨ ਰਜਿੰਦਰ ਬੱਸੀ ਨੇ ਮੁਕੱਦਮਾ ਲੜਨ ਲਈ 5000 ਪੌਂਡ ਇਕੱਠੇ ਕਰ ਲਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਵ੍ਹੀਲਚੇਅਰ ਹਮੇਸ਼ਾ ਉਪਲੱਬਧ ਨਹੀਂ ਰਹਿੰਦੀ ਇਸ ਕਰਕੇ ਵ੍ਹੀਲਚੇਅਰ ‘ਤੇ ਪ੍ਰਾਰਥਨਾ ਲਈ ਆਉਣ ਵਾਲਿਆਂ ਨੂੰ ਉੱਪਰ ਪ੍ਰਾਰਥਨਾ ਘਰ ਵਿਚ ਲਿਜਾਇਆ ਨਹੀਂ ਜਾ ਸਕਦਾ ਤੇ ਨਾਲ ਹੀ ਉੱਥੇ ਬੋਰਡ ਵੀ ਲੱਗਾ ਹੈ, ਜਿੱਥੇ ਲਿਖਿਆ ਹੈ ਕਿ ਗੁਰੂ ਘਰ ਵਿਚ ਕੁਰਸੀਆਂ ਲਿਜਾਣ ਦੀ ਆਗਿਆ ਨਹੀਂ ਹੈ। ਇਸ ਕਰਕੇ ਜਿਹੜੇ ਅਪਾਹਜ ਲੋਕ ਮਨ ਵਿਚ ਗੁਰੂ ਘਰ ਦੇ ਦਰਸ਼ਨਾਂ ਦੀ ਇੱਛਾ ਲੈ ਕੇ ਆਉਂਦੇ ਹਨ, ਉਨ੍ਹਾਂ ਨੂੰ ਬਾਹਰੋਂ ਹੀ ਵਾਪਸ ਜਾਣਾ ਪੈਂਦਾ ਹੈ।

Facebook Comment
Project by : XtremeStudioz