Close
Menu

ਗੁਲਾਬੀ ਨਗਰੀ ਜੈਪੁਰ ‘ਚ ਮੈਟਰੋ ਸ਼ੁਰੂ

-- 04 June,2015

ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਕੀਤਾ ਉਦਘਾਟਨ
ਜੈਪੁਰ,4 ਜੂਨ – ਦੇਸ਼ ਦਾ ਇਕ ਹੋਰ ਸ਼ਹਿਰ ਮੈਟਰੋ ਨੈੱਟਵਰਕ ਨਾਲ ਜੁੜ ਗਿਆ ਹੈ। ਗੁਲਾਬੀ ਸ਼ਹਿਰ ਜੈਪੁਰ ਦੇ ਨਿਵਾਸੀ ਵੀ ਹੁਣ ਆਧੁਨਿਕ ਮੈਟਰੋ ਟਰੇਨ ਦੇ ਸਫ਼ਰ ਦਾ ਲੁਤਫ਼ ਲੈਣਗੇ। ਰਾਜਸਥਾਨ ਦੀ ਰਾਜਧਾਨੀ ਜੈਪੁਰ ‘ਚ ਮੁੱਖ ਮੰਤਰੀ ਵਸੁੰਧਰਾ ਰਾਜੇ ਨੇ ਅੱਜ ਸਵੇਰੇ ਜੈਪੁਰ ਮੈਟਰੋ ਰੇਲ ਦਾ ਉਦਘਾਟਨ ਕੀਤਾ। ਉਦਘਾਟਨ ਤੋਂ ਬਾਅਦ ਜੈਪੁਰ ਦੇ ਆਮ ਲੋਕਾਂ ਲਈ ਦੁਪਹਿਰ 2 ਵਜੇ ਮੈਟਰੋ ਸੇਵਾ ਅਰੰਭ ਹੋ ਗਈ। ਮੈਟਰੋ ਦਾ ਸੰਚਾਲਨ ਕਰਨ ਵਾਲਾ ਜੈਪੁਰ ਦੇਸ਼ ਦਾ ਛੇਵਾਂ ਸ਼ਹਿਰ ਹੈ। ਇਥੇ 24 ਮੈਟਰੋ ਪਾਈਲਟਾਂ ਵਿਚੋਂ ਪੰਜ ਮਹਿਲਾਵਾਂ ਹਨ।

Facebook Comment
Project by : XtremeStudioz