Close
Menu

ਗੇਂਦਬਾਜਾਂ ਨੂੰ ਹੱਥ ਫੜ ਕੇ ਨਹੀਂ ਸਿਖਾਇਆ ਜਾ ਸਕਦਾ : ਧੋਨੀ

-- 20 October,2013

Mahenra-Sing-Dhoni2ਮੋਹਾਲੀ,20 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਆਸਟ੍ਰੇਲੀਆ ਦੇ ਖਿਲਾਫ ਤੀਜੇ ਵਨਡੇ ਮੁਕਾਬਲੇ ਵਿਚ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਮਿਲੀ ਹਾਰ ਤੋਂ ਕਾਫੀ ਨਾਰਾਜ਼ ਦਿਖ ਰਹੇ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਮੈਚ ਦੇ ਆਖ਼ਰੀ ਓਵਰ ਕਾਫੀ ਨਿਰਾਸ਼ਾਜਨਕ ਰਹੇ ਜਿਸ ਦੇ ਕਾਰਨ ਜਿੱਤ ਹੱਥੋਂ ਨਿਕਲ ਗਈ। ਕਪਤਾਨ ਧੋਨੀ ਨੇ ਅਜੇਤੂ 139 ਦੌੜਾਂ ਦੀ ਰਿਕਾਰਡ ਪਾਰੀ ਖੇਡ ਕੇ ਸਕੋਰ ਨੂੰ 300 ਦੇ ਪਾਰ ਪਹੁੰਚਾਉਣ ‘ਚ ਅਹਿਮ ਮਦਦ ਕੀਤੀ ਸੀ ਪਰ ਗੇਂਦਬਾਜ਼ਾਂ ਦੇ ਖ਼ਰਾਬ ਪ੍ਰਦਰਸ਼ਨ ਦੇ ਕਾਰਨ ਟੀਮ ਦੀ ਜਿੱਤ ਹਾਰ ਵਿਚ ਬਦਲ ਗਈ। ਇਸ ਹਾਰ ਦੇ ਨਾਲ ਹੀ ਭਾਰਤ ਸੀਰੀਜ਼ ‘ਚ 1-2 ਨਾਲ ਪਛੜ ਗਿਆ ਹੈ। ਭਾਰਤੀ ਕਪਤਾਨ ਨੇ ਗੇਂਦਬਾਜ਼ਾਂ ਨੂੰ ਕੁਝ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਕੌਮਾਂਤਰੀ ਮੈਚਾਂ ਵਿਚ ਗੇਂਦਬਾਜ਼ਾਂ ਦਾ ਇਹ ਪ੍ਰਦਰਸ਼ਨ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ। ਇਸ ਪੱਧਰ ‘ਤੇ ਪਹੁੰਚਣ ਤੋਂ ਬਾਅਦ ਅਸੀਂ ਗੇਂਦਬਾਜ਼ ਨੂੰ ਹੱਥ ਫੜ ਕੇ ਨਹੀਂ ਸਿਖਾ ਸਕਦੇ ਕਿ ਉਨ੍ਹਾਂ ਨੂੰ ਗੇਂਦਬਾਜ਼ੀ ਕਿਵੇਂ ਕਰਨੀ ਹੈ।

Facebook Comment
Project by : XtremeStudioz