Close
Menu

ਗੇਂਦਬਾਜ਼ੀ ਐਕਸ਼ਨ ਦੀ ਜ਼ਾਂਚ ਲਈ ਚੇਨਈ ਆਵੇਗਾ ਹਾਫ਼ਿਜ਼

-- 24 December,2014

ਕਰਾਚੀ,  
ਸੀਨੀਅਰ ਹਰਫਨਮੌਲਾ ਹਾਫ਼ਿਜ਼ ਗੇਂਦਬਾਜ਼ੀ ਐਕਸ਼ਨ ਦੀ ਜਾਂਚ ਲਈ 25 ਦਸੰਬਰ ਨੂੰ ਗੇਂਦਬਾਜ਼ੀ ਸੈਂਟਰ ਚੇਨਈ ਜਾਣਗੇ। ਪਾਕਿਸਤਾਨ ਕ੍ਰਿਕਟ ਬੋਰਡ ਦੇ ਸੂਤਰਾਂ ਅਨੁਸਾਰ ਅਜੇ ਇਹ ਤੈਅ ਨਹੀਂ ਹੋਇਆ ਕਿ ਹਫੀਜ਼ ਅਧਿਕਾਰਤ ਤੌਰ ਉਤੇ ਜਾਂ ਅਣਅਧਿਕਾਰਤ ਤੌਰ ਉਤੇ ਚੇਨਈ ਜਾਣਗੇ। ਇਥੇ ਉਹ ਆਪਣੇ ਗੇਂਦਬਾਜ਼ੀ ਐਕਸ਼ਨ ਦਾ ਟੈਸਟ ਦੇਣਗੇ। ਜੇ ਹਾਫ਼ਿਜ਼ ਆਈਸੀਸੀ ਦਾ ਅਧਿਕਾਰਤ ਟੈਸਟ ਦਿੰਦਾ ਹੈ ਤਾਂ ਉਸ ਵਿੱਚ ਕਾਮਯਾਬ ਨਹੀਂ ਹੁੰਦਾ ਤਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਗੇਂਦਬਾਜ਼ੀ ਕਰਨ ਤੋਂ ਉਸ ਉਤੇ ਇਕ ਸਾਲ ਦੀ ਰੋਕ ਲੱਗ ਸਕਦੀ ਹੈ ਤੇ ਇਸ ਦਾ ਮਤਲਬ ਇਹ ਹੋਇਆ ਕਿ ਉਹ ਵਿਸ਼ਵ ਕੱਪ ਕ੍ਰਿਕਟ ਵਿੱਚ ਗੇਂਦਬਾਜ਼ੀ ਨਹੀਂ ਕਰ ਸਕੇਗਾ। ਪਾਕਿਸਤਾਨ ਕਿਰਕਟ ਬੋਰਡ ਦੀ ਨਿਯਮਾਂ ਸਬੰਧੀ ਕਮੇਟੀ ਦੇ ਮੈਂਬਰ ਸ਼ਕੀਲ ਸ਼ੇਖ ਨੇ ਦੱਸਿਆ ਕਿ ਹਾਫ਼ਿਜ਼ 25 ਦਸੰਬਰ ਨੂੰ ਚੇਨਈ ਜਾਵੇਗਾ ਪਰ ਅਜੇ ਇਹ ਫੈਸਲਾ ਨਹੀਂ ਹੋਇਆ ਕਿ ਟੈਸਟ ਰਸਮੀ ਹੋਵੇਗਾ ਜਾਂ ਅਧਿਕਾਰਤ। ਉਨ੍ਹਾਂ ਦੱਸਿਆ ਕਿਾ ਮੰਗਲਵਾਰ ਨੂੰ ਆਬੂਧਾਬੀ ਵਿੱਚ ਭਾਰਤੀ ਹਾਈ ਕਮਿਸ਼ਨ ਤੋਂ ਵੀਜ਼ਾ ਮਿਲੇਗਾ। ਇਹ ਜ਼ਿਕਰਯੋਗ ਹੈ ਕਿ ਆਈਸੀਸੀ ਨੇ ਪਿਛਲੇ ਮਹੀਨੇ ਹਾਫ਼ਿਜ਼ ਨੂੰ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਗੇਂਦਬਾਜ਼ੀ ਤੋਂ ਮੁਅੱਤਲ ਕਰ ਦਿੱਤਾ ਸੀ।

Facebook Comment
Project by : XtremeStudioz