Close
Menu

ਗੇਂਦ ਨਾਲ ਛੇੜਛਾੜ ਦੇ ਲਈ ਫਾਫ ਡੂ ਪਲੇਸਿਸ ‘ਤੇ ਜੁਰਮਾਨਾ

-- 26 October,2013

ਦੁਬਈ,26 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)- ਦੱਖਣੀ ਅਫਰੀਕਾ ਦੇ ਮਿਡਲ ਆਰਡਰ ਦੇ ਬੱਲੇਬਾਜ਼ ਫਾਫ ਡੂ ਪਲੇਸਿਸ ‘ਤੇ ਪਾਕਿਸਤਾਨ ਦੇ ਖਿਲਾਫ ਦੁਬਈ ਵਿਖੇ ਚੱਲ ਰਹੇ ਦੂਜੇ ਟੈਸਟ ਦੇ ਦੌਰਾਨ ਗੇਂਦ ਨਾਲ ਛੇੜਛਾੜ ਕਰਨ ਦੇ ਲਈ ਉਨ੍ਹਾਂ ਦੀ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਅਫਰੀਕੀ ਟੀਮ ਨੂੰ ਦੁਬਈ ਟੈਸਟ ਦੇ ਤੀਜੇ ਦਿਨ ਸ਼ੁੱਕਰਵਾਰ ਨੂੰ ਗੇਂਦ ਨੂੰ ਆਪਣੇ ਟਰਾਉਜ਼ਰ ਪਾਕੇਟ ਦੀ ਜ਼ਿਪਰ ‘ਤੇ ਰਗੜਦੇ ਹੋਏ ਦੇਖਿਆ ਗਿਆ ਸੀ। ਇਹ ਮਾਮਲਾ  ਪਾਕਿਸਤਾਨ ਦੀ ਦੂਜੀ ਪਾਰੀ ਦੇ 31ਵੇਂ ਓਵਰ ‘ਚ ਸਾਹਮਣੇ ਆਇਆ। ਟੀ ਟਾਈਮ ਤੋਂ ਬਾਅਦ ਕੀਤੇ ਗਏ ਓਵਰਾਂ ਤੋਂ ਬਾਅਦ ਅੰਪਾਇਰ ਈਆਨ ਗੋਲਡ ਅਤੇ ਰਾਡ ਟੱਕਰ ਨੇ ਦੱਖਣੀ ਅਫਰੀਕਾ ਦੇ ਕਪਤਾਨ ਗ੍ਰੀਮ ਸਮਿਥ ਨੂੰ ਬੁਲਾਇਆ ਅਤੇ ਦੱਖਣੀ ਅਫਰੀਕਾ ‘ਤੇ ਪੰਜ ਦੌੜਾਂ ਦੀ ਪੈਨਲਟੀ ਲਗਾਈ। ਇਸ ਤੋਂ ਬਾਅਦ ਚੌਥੇ ਅੰਪਾਇਰ ਸ਼ਾਹਜ਼ੈਬ ਰਜ਼ਾ ਗੇਂਦ ਦਾ ਡੱਬਾ ਲੈ ਕੇ ਮੈਦਾਨ ‘ਚ ਆਏ ਅਤੇ ਫਿਰ ਨਵੀਂ ਗੇਂਦ ਨੂੰ ਲਿਆ ਗਿਆ। ਮੈਚ ਰੈਫਰੀ ਆਸਟ੍ਰੇਲੀਆ ਦੇ ਡੇਵਿਡ ਬੂਨ ਨੇ ਕਿਹਾ ਕਿ ਦਿਨ ਦੀ ਖੇਡ ਖਤਮ ਹੋਣ ਤੋ ਬਾਅਦ ਸੁਣਵਾਈ ਹੋਈ ਅਤੇ ਡੂ ਪਲੇਸਿਸ ਨੇ ਆਪਣੀ ਗਲਤੀ ਕਬੂਲ ਕਰ ਲਈ। ਉਨ੍ਹਾਂ ਨੂੰ ਆਈ. ਸੀ. ਸੀ. ਜ਼ਾਬਤੇ ਦੇ ਨਿਯਮ 2.2.9 ਦਾ ਦੋਸ਼ੀ ਪਾਇਆ ਜੋ ਕਿ ਗੇਂਦ ਦੇ ਨਾਲ ਛੇੜਛਾੜ ਨਾਲ ਸਬੰਧਤ ਹੈ।

Facebook Comment
Project by : XtremeStudioz