Close
Menu

ਗੇਲ ਵੱਲੋਂ ਧਮਾਕੇਦਾਰ ਪਾਰੀ ਨਾਲ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ

-- 04 March,2019

ਦੁਬਈ/ਗਰਾਸ ਆਈਲੇਟ, 4 ਮਾਰਚ
ਕ੍ਰਿਸ ਗੇਲ ਨੇ ਅੱਜ ਇਕ ਰੋਜ਼ਾ ਕੌਮਾਂਤਰੀ ਕਰੀਅਰ ਤੋਂ ਧਮਾਕੇਦਾਰ ਅੰਦਾਜ਼ ਵਿਚ ਸੰਨਿਆਸ ਲਿਆ। ਇੰਗਲੈਂਡ ਖ਼ਿਲਾਫ਼ ਲੜੀ ਦੇ ਆਖ਼ਰੀ ਮੈਚ ਵਿਚ ਉਨ੍ਹਾਂ 27 ਗੇਂਦਾਂ ਵਿਚ 77 ਦੌੜਾਂ ਬਣਾਈਆਂ ਤੇ ਵੈਸਟ ਇੰਡੀਜ਼ ਨੂੰ ਮੈਚ ਜਿਤਾਉਣ ਵਿਚ ਅਹਿਮ ਭੂਮਿਕਾ ਨਿਭਾਈ। ਮੈਚ ਤੋਂ ਬਾਅਦ 39 ਸਾਲਾ ਖਿਡਾਰੀ ਨੇ ਕੈਰੇਬਿਆਈ ਲੋਕਾਂ ਦਾ ਦੋ ਦਹਾਕੇ ਦੇ ਕੌਮਾਂਤਰੀ ਕਰੀਅਰ ਦੌਰਾਨ ਮਿਲੇ ਸਨੇਹ ਤੇ ਸਹਿਯੋਗ ਲਈ ਧੰਨਵਾਦ ਕੀਤਾ। ਗੇਲ ਨੇ ਕਿਹਾ ਕਿ ਇਹ ਕਰੀਅਰ ਦਾ ਆਖ਼ਰੀ ਇਕ ਦਿਨਾ ਮੈਚ ਹੈ ਤੇ ਉਹ ਪ੍ਰਸ਼ੰਸਕਾਂ ਨੂੰ ਵਧੀਆ ਢੰਗ ਨਾਲ ਅਲਵਿਦਾ ਕਹਿਣਾ ਚਾਹੁੰਦੇ ਹਨ। ਉਨ੍ਹਾਂ ਇੰਗਲੈਂਡ ਦੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕੀਤਾ। ਹਾਲਾਂਕਿ ਉਨ੍ਹਾਂ ਕਿਹਾ ਕਿ ਜੇ ਮੈਚ ਜਮਾਇਕਾ ਵਿਚ ਹੁੰਦਾ ਤਾਂ ਹੋਰ ਵੀ ਮਜ਼ਾ ਆਉਂਦਾ। ਗੇਲ ਨੇ ਵੈਸਟ ਇੰਡੀਜ਼ ਲਈ ਖੇਡਣ ਨੂੰ ਸਨਮਾਨ ਦੀ ਗੱਲ ਦੱਸਿਆ। ਉਨ੍ਹਾਂ ਚਾਰ ਮੈਚਾਂ ਵਿਚ 424 ਦੌੜਾਂ ਬਣਾਈਆਂ।

Facebook Comment
Project by : XtremeStudioz