Close
Menu

ਗੈਰ ਸਬਸਿਡੀ ਸ਼ੁਦਾ ਰਸੋਈ ਗੈਸ ਸਿਲੰਡਰ ਹੋਇਆ 10 . 50 ਰੁਪਏ ਮਹਿੰਗਾ

-- 01 June,2015

ਨਵੀਂ ਦਿੱਲੀ, 1 ਜੂਨ – ਸੰਸਾਰਕ ਪੱਧਰ ‘ਤੇ ਤੇਲ ਦੀਆਂ ਕੀਮਤਾਂ ‘ਚ ਵਾਧੇ ਦੇ ਮੱਦੇਨਜ਼ਰ ਘਰੇਲੂ ਬਾਜ਼ਾਰ ‘ਚ ਸਰਕਾਰੀ ਤੇਲ ਕੰਪਨੀਆਂ ਨੇ ਅੱਜ ਜਹਾਜ਼ ਇੰਧਨ ਦੀ ਦਰ 7. 5 ਫ਼ੀਸਦੀ ਤੇ ਗੈਰ – ਸਬਸਿਡੀ ਵਾਲੇ ਰਸੋਈ ਗੈਸ ( ਐਲਪੀਜੀ ) ਸਿਲੰਡਰ ਦਾ ਭਾਅ 10 . 50 ਰੁਪਏ ਵਧਾ ਦਿੱਤਾ। ਜਦੋਂ ਕਿ ਜਹਾਜ਼ ਈਂਧਣ ( ਏਟੀਏਫ ) ਦਾ ਭਾਅ 3 , 744. 08 ਰੁਪਏ 7 . 54 ਫ਼ੀਸਦੀ ਵਧਾ ਕੇ 53, 353. 92 ਰੁਪਏ ਪ੍ਰਤੀ ਕਿੱਲੋਲਿਟਰ ਕਰ ਦਿੱਤਾ ਗਿਆ ਹੈ। ਇਸਤੋਂ ਪਹਿਲਾਂ ਇੱਕ ਮਈ ਨੂੰ ਜੇਟ ਈਂਧਣ ਦਾ ਭਾਅ 272 ਰੁਪਏ ਪ੍ਰਤੀ ਕਿੱਲੋਲਿਟਰ 0. 5 ਫ਼ੀਸਦੀ ਵਧਾ ਕੇ 40, 609. 84 ਰੁਪਏ ਕੀਤਾ ਗਿਆ ਸੀ। ਵਿਸ਼ਵ ਪੈਟਰੋਲੀਅਮ ਬਾਜ਼ਾਰ ਦੇ ਰੁਝਾਨਾਂ ਦੇ ਚੱਲਦੇ ਗੈਰ – ਸਬਸਿਡੀ ਸ਼ੁਦਾ ਜਾਂ ਬਾਜ਼ਾਰ ਮੁੱਲ ‘ਤੇ ਵੇਚੀ ਜਾਣ ਵਾਲੀ ਰਸੋਈ ਗੈਸ ਦੇ 14. 2 ਕਿੱਲੋਗਰਾਮ ਦੇ ਸਿਲੰਡਰਾਂ ਦੀ ਕੀਮਤ ਦਿੱਲੀ ‘ਚ ਵਧਾ ਕੇ 626. 50 ਰੁਪਏ ਪ੍ਰਤੀ ਸਿਲੰਡਰ ਕਰ ਦਿੱਤੀ ਗਈ ਜੋ ਕੱਲ੍ਹ ਤੱਕ 616 ਰੁਪਏ ਸੀ। ਅਜਿਹੇ ‘ਚ ਏਟੀਐਫ ਦਾ ਮੁੱਲ ਵਧਣ ਨਾਲ ਏਅਰਲਾਇਨਜ ਦੇ ਟਿਕਟ ਵੀ ਮਹਿੰਗੇ ਹੋਣਗੇ ਜਿਸਦਾ ਸਿੱਧਾ ਅਸਰ ਹਵਾਈ ਯਾਤਰਾ ਕਰਨ ਵਾਲੇ ਮੁਸਾਫ਼ਰਾਂ ਦੀ ਜੇਬ ‘ਤੇ ਪਵੇਗਾ।

Facebook Comment
Project by : XtremeStudioz