Close
Menu

ਗੈਸ ਵਿਵਾਦ ‘ਤੇ ਆਪਣਾ ਰੁਖ਼ ਸਾਫ਼ ਕਰਨ ਲਈ ਕੇਜਰੀਵਾਲ ਨੇ ਮੋਦੀ ਨੂੰ ਲਿਖਿਆ ਖ਼ਤ

-- 22 February,2014

ਨਵੀਂ ਦਿੱਲੀ – ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਹਿਲੀ ਵਾਰ ਭਾਜਪਾ ਦੇ ਮੁੱਖ ਮੰਤਰੀ ਪਦ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਖ਼ਤ ਲਿਖਿਆ ਹੈ। ਕੇਜਰੀਵਾਲ ਨੇ ਮੋਦੀ ਤੋਂ ਗੈਸ ਦੀਆਂ ਕੀਮਤਾਂ ‘ਤੇ ਆਪਣਾ ਰੁਖ਼ ਸਾਫ਼ ਕਰਨ ਲਈ ਕਿਹਾ ਹੈ। ਕੇਜਰੀਵਾਲ ਨੇ ਕਿਹਾ ਕਿ ਅਜਿਹਾ ਹੀ ਇੱਕ ਖ਼ਤ ਉਹ ਸ਼ਨੀਵਾਰ ਨੂੰ ਰਾਹੁਲ ਗਾਂਧੀ ਨੂੰ ਵੀ ਲਿਖਣਗੇ। ਕੇਜਰੀਵਾਲ ਨੇ ਆਪਣੇ ਖ਼ਤ ‘ਚ ਲਿਖਿਆ ਹੈ ਕਿ ਗੈਸ ਕੀਮਤਾਂ ‘ਤੇ ਤੁਸੀ ਆਪਣਾ ਰੁਖ਼ ਸਾਫ਼ ਕਰੋ। ਤੁਸੀ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਹੋ ਤੇ ਦੇਸ਼ ਦਾ ਆਮ ਆਦਮੀ ਤੁਹਾਡੇ ਤੋਂ ਇਹ ਜਾਨਣਾ ਚਾਹੁੰਦਾ ਹੈ। ਤੁਸੀ ਦੱਸੋ ਕਿ ਮੁਕੇਸ਼ ਅੰਬਾਨੀ ਨੂੰ ਕਿਸ ਦਰ ‘ਤੇ ਤੁਸੀ ਗੈਸ ਦੇਵੋਗੇ? ਕੇਜਰੀਵਾਲ ਨੇ ਭਾਜਪਾ, ਕਾਂਗਰਸ ਤੇ ਮੁਕੇਸ਼ ਅੰਬਾਨੀ ‘ਤੇ ਜੰਮਕੇ ਨਿਸ਼ਾਨਾ ਸਾਧਿਆ। ਕੇਜਰੀਵਾਲ ਨੇ ਕਿਹਾ ਕਿ ਯੂਪੀਏ ਸਰਕਾਰ ਦੇ ਮੰਤਰੀਆਂ ਨੇ ਮੁਕੇਸ਼ ਅੰਬਾਨੀ ਨੂੰ ਫਾਇਦਾ ਪਹੁੰਚਾਉਂਣ ਲਈ ਕੰਮ ਕੀਤਾ ਹੈ। ਮੋਦੀ ਵੀ ਮੁਕੇਸ਼ ਅੰਬਾਨੀ ਨੂੰ ਫਾਇਦਾ ਪਹੁੰਚਾਉਂਣ ਲਈ ਕੰਮ ਕਰਦੇ ਹਨ। ਮੋਦੀ ਦੀ ਰੈਲੀ ਦਾ ਖਰਚ ਮੁਕੇਸ਼ ਅੰਬਾਨੀ ਚੁੱਕਦੇ ਹਨ। ਮੁਕੇਸ਼ ਅੰਬਾਨੀ ਜਿਸ ਕੰਮ ਲਈ ਕੇਂਦਰ ਸਰਕਾਰ ਤੋਂ 4 ਡਾਲਰ ਲੈਂਦੇ ਹਨ ਉਸ ਕੰਮ ਦੀ ਅਸਲ ਕੀਮਤ 1 ਡਾਲਰ ਤੋਂ ਵੀ ਘੱਟ ਹੈ। ਇਸ ਤਰ੍ਹਾਂ ਨਾਲ ਉਨ੍ਹਾਂ ਨੂੰ 54000 ਕਰੋੜ ਰੁਪਏ ਦਾ ਨਾਜਾਇਜ਼ ਫਾਇਦਾ ਹੁੰਦਾ ਹੈ।

Facebook Comment
Project by : XtremeStudioz