Close
Menu

ਗੋਆ ਦੀਆਂ ਬੱਸਾਂ ‘ਚੋਂ ਹਟਣਗੇ ਸੰਨੀ ਲਿਓਨ ਦੇ ਕੰਡੋਮ ਵਾਲੇ ਇਸ਼ਤਿਹਾਰ

-- 03 March,2017
ਪਣਜੀ— ਬੇਸ਼ੱਕ ਅਦਾਕਾਰਾ ਸੰਨੀ ਲਿਓਨ ਦੇ ਸੈਕਸੀ ਕੰਡੋਮ ਦੇ ਇਸ਼ਤਿਹਾਰ ਕਈ ਲੋਕਾਂ ਨੂੰ ਪਸੰਦ ਆਉਂਦੇ ਹਨ ਪਰ ਗੋਆ ਰਾਜ ਮਹਿਲਾ ਕਮਿਸ਼ਨ ਨੇ ਰੋਡਵੇਜ਼ ਦੀਆਂ ਬੱਸਾਂ ‘ਚੋਂ ਸੰਨੀ ਲਿਓਨ ਦੇ ਇਹ ਇਸ਼ਤਿਹਾਰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ। ਗੈਰ-ਸਰਕਾਰੀ ਸੰਗਠਨ ਰਣਰਾਗਿਨੀ ਦੀ ਪਟੀਸ਼ਨ ‘ਤੇ ਲਏ ਗਏ ਫੈਸਲੇ ਦੇ ਤਹਿਤ ਕਮਿਸ਼ਨ ਦੀ ਪ੍ਰਧਾਨ ਵਿਦਿਆ ਤਾਨਵੜੇ ਨੇ ਕਿਹਾ ਕਿ ਅਸੀਂ ਕੇ. ਟੀ. ਸੀ. ਐੱਲ. ਅਤੇ ਜ਼ਿਲਾ ਅਧਿਕਾਰੀ ਨੂੰ ਨੋਟਿਸ ਜਾਰੀ ਕੀਤੇ ਹਨ ਕਿ ਬੱਸਾਂ ਅਤੇ ਹੋਰਨਾਂ ਜਨਤਕ ਥਾਵਾਂ ਤੋਂ ਕੰਡੋਮ ਦੇ ਇਸ਼ਤਿਹਾਰ ਹਟਾਏ ਜਾਣ।
ਜ਼ਿਕਰਯੋਗ ਹੈ ਕਿ ਸੰਨੀ ਲਿਓਨ ਦੇ ਕੰਡੋਮ ਅਤੇ ਗਰਭਨਿਰੋਧਕ ਗੋਲੀਆਂ ਦੀ ਐਡ (ਵਿਗਿਆਪਨ) ਨੂੰ ਲੈ ਕੇ ਗੋਆ ‘ਚ ਕਾਫੀ ਵਿਵਾਦ ਹੋ ਰਿਹਾ ਸੀ। ਅਸਲ ‘ਚ ਹਾਲ ਹੀ ‘ਚ ਗੋਆ ਦੇ ਇੱਕ ਮਹਿਲਾ ਸੰਗਠਨ ਹਿੰਦੂ ਜਾਗਰੂਕਤਾ ਕਮੇਟੀ ਦੀ ਮਹਿਲਾ ਸ਼ਾਖਾ ਰਣਰਾਗਿਨੀ ਨੇ ਸੰਨੀ ਦੇ ਕੰਡੋਮ ਅਤੇ ਦੂਜੇ ਸਿਤਾਰਿਆਂ ਨੂੰ ਗਰਭਨਿਰੋਧਕ ਗੋਲੀਆਂ ਵਾਲੇ ਵਿਗਿਆਪਨਾਂ ਨੂੰ ਹਟਾਉਣ ਦੀ ਮੰਗ ਕੀਤੀ ਸੀ। ਇਸ ਮਾਮਲੇ ‘ਤੇ ਗੋਆ ਰਾਜ ਮਹਿਲਾ ਆਯੋਗ ‘ਚ ਇੱਕ ਅਰਜੀ ਵੀ ਦਿੱਤੀ ਸੀ, ਜਿਸ ‘ਤੇ ਨੋਟਿਸ ਵੀ ਜ਼ਾਰੀ ਕੀਤਾ ਗਿਆ ਸੀ।
Facebook Comment
Project by : XtremeStudioz