Close
Menu

ਗੋਆ ਪੁਲਿਸ ਨੇ ਮਾਰਿਆ ਤੇਜਪਾਲ ਦੇ ਘਰ ਛਾਪਾ, ਖਾਲੀ ਹੱਥ ਪਰਤੀ

-- 29 November,2013

ਨਵੀਂ ਦਿੱਲੀ,29 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਤਹਿਲਕਾ ਜਿਣਸੀ ਸ਼ੋਸ਼ਣ ਕਾਂਡ ਦੇ ਦੋਸ਼ੀ ਤੇਜਪਾਲ ਦੇ ਘਰ ਤੋਂ ਗੋਆ ਪੁਲਿਸ ਵਾਪਸ ਪਰਤ ਗਈ। ਅੱਜ ਸਵੇਰੇ 6 ਵਜੇ ਗੋਆ ਪੁਲਿਸ ਦਿੱਲੀ ਤੇਜਪਾਲ ਦੇ ਘਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਸੀ। ਉਨ੍ਹਾਂ ਦੇ ਕੋਲ ਤੇਜਪਾਲ ਦੇ ਖਿਲਾਫ ਗੈਰਜਮਾਨਤੀ ਵਾਰੰਟ ਸੀ। ਘਰਵਾਲੇ ਤਾਂ ਘਰ ‘ਚ ਮੌਜੂਦ ਸਨ ਲੇਕਿਨ ਤੇਜਪਾਲ ਉੱਥੇ ਨਹੀਂ ਮਿਲੇ। ਪੁਲਿਸ ਨੇ ਘਰ ਦੀ ਤਲਾਸ਼ੀ ਲਈ ਤੇ ਘਰਵਾਲਿਆਂ ਤੋਂ ਤੇਜਪਾਲ ਦੇ ਸਬੰਧ ‘ਚ ਸਵਾਲ ਵੀ ਪੁੱਛੇ। ਤੇਜਪਾਲ ਦੀ ਪਤਨੀ ਨੇ ਕੋਈ ਵੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਸੱਤ ਮੈਬਰੀ ਗੋਆ ਪੁਲਿਸ ਦੇ ਨਾਲ ਦਿੱਲੀ ਅਪਰਾਧ ਸ਼ਾਖਾ ਦੀ ਟੀਮ ਵੀ ਸੀ। ਗੋਆ ਪੁਲਿਸ ਤੇਜਪਾਲ ਦੇ ਘਰਵਾਲਿਆਂ ਤੋਂ ਉਨ੍ਹਾਂ ਦੇ ਰਿਸ਼ਤੇਦਾਰ ਤੇ ਤੇਜਪਾਲ ਦੇ ਖਾਸ ਦੋਸਤਾਂ ਦੇ ਬਾਰੇ ‘ਚ ਜਾਣਕਾਰੀ ਲੈ ਕੇ ਕਿਸੇ ਦੂਜੇ ਟਿਕਾਣੇ ‘ਤੇ ਤੇਜਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਨਿਕਲ ਗਈ। ਗੋਆ ਪੁਲਿਸ ਤੇਜਪਾਲ ਨੂੰ ਅੱਜ ਹਰ ਹਾਲ ‘ਚ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

Facebook Comment
Project by : XtremeStudioz