Close
Menu

ਗੋਆ ਸਰਕਾਰ ਸਥਿਰ ਹੋਣ ਦਾ ਦਾਅਵਾ

-- 28 September,2018

ਪਣਜੀ, ਭਾਜਪਾ ਦੀ ਅਗਵਾਈ ਹੇਠਲੀ ਗੋਆ ਸਰਕਾਰ ਦੇ ਮੰਤਰੀਆਂ ਨੇ ਇਕਜੁੱਟਤਾ ਜ਼ਾਹਰ ਕਰਦਿਆਂ ਵੀਰਵਾਰ ਨੂੰ ਕਿਹਾ ਕਿ ਮੁੱਖ ਮੰਤਰੀ ਮਨੋਹਰ ਪਰੀਕਰ ਦੀ ਅਗਵਾਈ ਹੇਠ ਸਰਕਾਰ ਸਥਿਰ ਹੈ। ਕਾਂਗਰਸ ਵੱਲੋਂ ਹੁਕਮਰਾਨ ਗਠਜੋੜ ’ਚ ਨਾਰਾਜ਼ਗੀ ਦਾ ਦਾਅਵਾ ਕਰਨ ਮਗਰੋਂ ਭਾਜਪਾ ਨੇ ਨਜ਼ਰਸਾਨੀ ਬੈਠਕ ਕੀਤੀ। ਮੁੱਖ ਮੰਤਰੀ ਦੀ ਸਿਹਤ ਨਾਸਾਜ਼ ਰਹਿਣ ਕਾਰਨ ਉਹ ਦਫ਼ਤਰ ਤੋਂ ਗ਼ੈਰਹਾਜ਼ਰ ਚੱਲ ਰਹੇ ਹਨ। ਵਿਰੋਧੀ ਧਿਰ ਕਾਂਗਰਸ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਸੀ ਕਿ ਗੋਆ ’ਚ ਛੇਤੀ ‘ਸਿਆਸੀ ਭੂਚਾਲ’ ਆਉਣ ਦੀ ਸੰਭਾਵਨਾ ਹੈ। ਨਜ਼ਰਸਾਨੀ ਬੈਠਕ ਦਾ ਰਸਮੀ ਏਜੰਡਾ ਬਜਟ ਤਜਵੀਜ਼ਾਂ ਨੂੰ ਲਾਗੂ ਕਰਨ ’ਚ ਤੇਜ਼ੀ ਲਿਆਉਣਾ ਸੀ। ਜ਼ਿਕਰਯੋਗ ਹੈ ਕਿ ਸ੍ਰੀ ਪਰੀਕਰ ਇਸ ਸਮੇਂ ਦਿੱਲੀ ਦੇ ਏਮਜ਼ ’ਚ ਜ਼ੇਰੇ ਇਲਾਜ ਹਨ। ਸੂਬਾ ਸਕੱਤਰੇਤ ’ਚ ਅੱਜ ਹੋਈ ਬੈਠਕ ਦੌਰਾਨ ਭਾਜਪਾ, ਗੋਆ ਫਾਰਵਰਡ ਪਾਰਟੀ, ਮਹਾਰਾਸ਼ਟਰਵਾਦੀ ਗੋਮਾਂਤਕ ਪਾਰਟੀ (ਐਮਜੀਪੀ) ਅਤੇ ਆਜ਼ਾਦ ਮੰਤਰੀਆਂ ਨੇ ਹਾਜ਼ਰੀ ਭਰੀ।

Facebook Comment
Project by : XtremeStudioz