Close
Menu

‘ਗੋਲਮਾਲ ਅਗੇਨ’ ‘ਚ ਕੰਮ ਕਰਨਾ ਮੇਰੇ ਲਈ ਕਾਫੀ ਮਜ਼ੇਦਾਰ ਹੋਵੇਗਾ : ਪਰਿਣੀਤੀ ਚੋਪੜਾ

-- 27 March,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਰੋਹਿਤ ਸ਼ੈੱਟੀ ਦੀ ਫਿਲਮ ‘ਗੋਲਮਾਲ ਅਗੇਨ’ ‘ਤੇ ਕੰਮ ਕਰਨ ਨੂੰ ਲੈ ਕੇ ਕਾਫੀ ਚਰਚਾ ‘ਚ ਹੈ। ਪਰਿਣੀਤੀ ਨੇ ਇਕ ਐਵਾਰਡ ਸ਼ੋਅ ‘ਚ ਇੰਟਰਵਿਊ ਦੌਰਾਨ ਕਿਹਾ, ”ਗੋਲਮਾਲ ਅਗੇਨ’ ਦੀ ਸ਼ੂਟਿੰਗ ਮਜ਼ੇਦਾਰ ਹੈ। ਮੈਂ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੋਈ ਹੈ ਹੁਣ ਤਕ ਮੈਂ ਇਸ ਤੋਂ ਵਧੀਆ ਸੈੱਟ ‘ਤੇ ਕੰਮ ਨਹੀਂ ਕੀਤਾ ਹੈ। ਰੋਹਿਤ ਤੇ ਉਨ੍ਹਾਂ ਦੀ ਗੋਲਮਾਲ ਦੀ ਪੂਰੀ ਟੀਮ ਕਾਫੀ ਬਿਹਤਰੀਨ ਹੈ। ਇਹ ਟੀਮ ਮੇਰੇ ਲਈ ਇਕ ਪਰਿਵਾਰ ਵਰਗੀ ਬਣੀ ਹੋਈ ਹੈ।”

ਪਰਿਣੀਤੀ ਨੇ ਕਿਹਾ ਕਿ ਗੋਲਮਾਲ ਇਕ ਸ਼ਾਨਦਾਰ ਸੀਰੀਜ਼ ਹੈ। ਕਰੀਨਾ ਨੇ ਇਸ ਦੀਆਂ ਦੋ ਸੀਰੀਜ਼ ‘ਚ ਕੰਮ ਕੀਤਾ ਹੈ ਤੇ ਹੁਣ ਮੈਂ ਇਸ ਫਿਲਮ ‘ਚ ਕੰਮ ਕਰ ਰਹੀ ਹਾਂ। ਮੈਨੂੰ ਉਮੀਂਦ ਹੈ ਕਿ ਮੈਂ ਇਸ ਫਿਲਮ ‘ਚ ਚੰਗੀ ਤਰ੍ਹਾਂ ਕੰਮ ਕਰਾਗੀ। ਉਨ੍ਹਾਂ ਨੂੰ ਇਸ ਐਵਾਰਡ ਸ਼ੋਅ ‘ਚ ਯੂਵਾ ਆਈਕਨ ਆਫ ਦੀ ਈਅਰ (ਮਹਿਲਾ) ਦਾ ਪੁਰਸਕਾਰ ਵੀ ਹਾਸਿਲ ਕੀਤਾ ਹੈ। 

Facebook Comment
Project by : XtremeStudioz