Close
Menu

‘ਗੋਲਮਾਲ ਅਗੇਨ’ ‘ਚ ਸੰਜੇ ਦੱਤ ਨਿਭਾਅ ਸਕਦੇ ਨੇ ਭੂਮਿਕਾ

-- 01 April,2017

ਮੁੰਬਈ— ਫਿਲਮਕਾਰ ਰੋਹਿਤ ਸ਼ੈਟੀ ਦੀ ਫਿਲਮ ‘ਗੋਲਮਾਲ ਅਗੇਨ’ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ। ਇਹ ਖਬਰ ਮਿਲ ਰਹੀ ਹੈ ਕਿ ਬਾਲੀਵੁੱਡ ਦੇ ਅਭਿਨੇਤਾ ਸੰਜੇ ਦੱਤ ਇਸ ਫਿਲਮ ‘ਚ ਕੈਮਿਓ ਦੇ ਰੋਲ ‘ਚ ਨਜ਼ਰ ਆਉਣਗੇ। ਬੀਤੇ ਦਿਨੀਂ ਅਜੇ ਦੇਵਗਨ ਨੇ ਸ਼ੁਟਿੰਗ ਦੇ ਸੈੱਟ ਤੋਂ ਪੂਰੇ ਸਟਾਰਰ ਕਾਸਟ ਦੀ ਤਸਵੀਰ ਸ਼ੇਅਰ ਕੀਤੀ ਹੈ। ਜਿਸ ‘ਚ ਸੰਜੇ ਦੱਤ ਵੀ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਜੇ ਦੇਵਗਨ ਨੇ ਲਿਖਿਆ- The original rockstar.

ਜ਼ਿਕਰਯੋਗ ਹੈ ਕਿ ਇਸ ਤਸਵੀਰ ਨੂੰ ਦੇਖਣ ਤੋਂ ਬਾਅਦ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਸੰਜੇ ਦੱਤ ਇਸ ਫਿਲਮ ‘ਚ ਕੈਮਿਓ ਰੋਲ ‘ਚ ਨਜ਼ਰ ਆ ਸਕਦੇ ਹਨ। ਇਸ ਫਿਲਮ ‘ਚ ਅਜੇ ਦੇਵਗਨ, ਪਰਿਣੀਤੀ ਚੋਪੜਾ, ਤਬੂ, ਅਰਸ਼ਦ ਵਾਰਸੀ, ਤੁਸ਼ਾਰ ਕਪੂਰ, ਕੁਨਾਲ ਖੇਮੂ, ਨੀਲ ਨਿਤੀਨ ਮੁਕੇਸ਼, ਸੰਜੇ ਮਿਸ਼ਰਾ ਅਤੇ ਜਾਨੀ ਲੀਵਰ ਵਰਗੇ ਦਿਗਤ ਅਭਿਨੇਤਾ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਦੀਵਾਲੀ ਤਕ ਸਿਨੇਮਾਘਰਾਂ ‘ਚ ਰਿਲੀਜ਼ ਕੀਤਾ ਜਾ ਸਕਦਾ ਹੈ। 

Facebook Comment
Project by : XtremeStudioz