Close
Menu

ਗੋਵਿੰਦਾਚਾਰਿਆ ਦਾ ਨਿਸ਼ਾਨਾ, ਕਿਹਾ – ਨੈਤਿਕ ਆਧਾਰ ‘ਤੇ ਅਸਤੀਫ਼ਾ ਦੇਣ ਸੁਸ਼ਮਾ- ਰਾਜੇ

-- 29 June,2015

ਨਵੀਂ ਦਿੱਲੀ, 29 ਜੂਨ – ਰਾਸ਼ਟਰੀ ਸਵੈ ਸੇਵਕ ਸੰਘ ਤੇ ਭਾਜਪਾ ਨਾਲ ਜੁੜੇ ਰਹੇ ਗੋਵਿੰਦਾਚਾਰਿਆ ਨੇ ਕਿਹਾ ਕਿ ਲਲਿਤ ਮੋਦੀ ਵਿਵਾਦ ਦੇ ਮੱਦੇਨਜ਼ਰ ਸੁਸ਼ਮਾ ਸਵਰਾਜ ਤੇ ਵਸੁੰਧਰਾ ਰਾਜੇ ਨੂੰ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ ਕਿਉਂਕਿ ਆਮ ਆਦਮੀ ਦੇ ਨਜ਼ਰੀਏ ਤੋਂ ਉਹ ਦੋਸ਼ੀ ਹਨ। ਵਿਦੇਸ਼ ਮੰਤਰੀ ਤੇ ਰਾਜਸਥਾਨ ਦੀ ਮੁੱਖ ਮੰਤਰੀ ਨੂੰ ਆਈਪੀਐਲ ਦੇ ਸਾਬਕਾ ਪ੍ਰਮੁੱਖ ਨੂੰ ਲੈ ਕੇ ਉੱਠੇ ਵਿਵਾਦ ਦੇ ਮੱਦੇਨਜ਼ਰ ਅਸਤੀਫ਼ੇ ਦੇ ਸਵਾਲ ‘ਤੇ ਗੋਵਿੰਦਾਚਾਰਿਆ ਨੇ ਕਿਹਾ ਕਿ ਜਿਸ ਤਰ੍ਹਾਂ ਅਡਵਾਨੀ ਨੇ, ਲਾਲ ਬਹਾਦਰ ਸ਼ਾਸਤਰੀ ਨੇ, ਸ਼ਰਦ ਯਾਦਵ ਨੇ ਅਜਿਹਾ ਕੀਤਾ, ਉਨ੍ਹਾਂ ਨੂੰ ਵੀ ਕਰਨਾ ਚਾਹੀਦਾ ਹੈ। ਗੋਵਿੰਦਾਚਾਰਿਆ ਨੇ ਕਿਹਾ ਕਿ ਜੇਕਰ ਉਹ ਨੈਤਿਕ ਆਧਾਰ ‘ਤੇ ਅਸਤੀਫ਼ਾ ਦੇ ਦਿੰਦੀਆਂ ਹਨ ਤਾਂ ਬੇਗੁਨਾਹ ਸਾਬਤ ਹੋਣ ‘ਤੇ ਉਹ ਵਾਪਸ ਆ ਸਕਦੀਆਂ ਹਨ।

Facebook Comment
Project by : XtremeStudioz