Close
Menu

ਗੋਵਿੰਦਾ ਨੇ ਮਾਣਹਾਨੀ ਮਾਮਲੇ ‘ਚ ਮੰਗੀ ਅਗਾਊਂ ਜ਼ਮਾਨਤ

-- 04 March,2017
ਮੁੰਬਈ— ਬਾਲੀਵੁੱਡ ਅਭਿਨੇਤਾ ਗੋਵਿੰਦਾ ਨੇ ਬੰਬੇ ਹਾਈਕੋਰਟ ਦੀ ਪਨਾਹ ਲੈਂਦੇ ਹੋਏ 1997 ‘ਚ ਤਤਕਾਲੀਨ ਅਣਵੰਡੇ ਸੂਬੇ ਬਿਹਾਰ ‘ਚ ਦਰਜ ਕੀਤੇ ਗਏ ਮਾਣਹਾਨੀ ਮਾਮਲੇ ‘ਚ ਅਗਾਊਂ ਜ਼ਮਾਨਤ ਮੰਗੀ ਹੈ। ਗੋਵਿੰਦਾ ਨੇ ਇਸ ਮਾਮਲੇ ‘ਚ ਹਾਈਕੋਰਟ ਦੀ ਪਨਾਹ ਇਸ ਲਈ ਹੈ ਕਿਉਂਕਿ ਝਾਰਖੰਡ ਦੇ ਪਾਕੁੜ ਦੀ ਇਕ ਮੈਜਿਸਟਰੇਟੀ ਅਦਾਲਤ ਨੇ ਗੋਵਿੰਦਾ ਵਿਰੁੱਧ ਇਕ ਨੋਟਿਸ ਜਾਰੀ ਕਰਕੇ ਉਸ ਨੂੰ ਮਾਮਲੇ ਦੀ 6 ਮਾਰਚ ਨੂੰ ਹੋਣ ਵਾਲੀ ਸੁਣਵਾਈ ‘ਚ ਪੇਸ਼ ਹੋਣ ਲਈ ਕਿਹਾ ਹੈ। ਫਿਲਮ ‘ਛੋਟੇ ਸਰਕਾਰ’ ਦੇ ਇਕ ਗਾਣੇ ਨੂੰ ਲੈ ਕੇ ਗੋਵਿੰਦਾ, ਸੰਗੀਤਕਾਰ, ਗੀਤਕਾਰ ਅਤੇ ਹੋਰਨਾਂ ਵਿਰੁੱਧ ਵੀ ਸ਼ਿਕਾਇਤ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ, ਗੋਵਿੰਦਾ 13 ਸਾਲ ਦੇ ਲੰਬੇ ਸਮੇਂ ਤੋਂ ਬਾਅਦ ‘ਆ ਗਿਆ ਹੀਰੋ’ ਨਾਲ ਵੱਡੇ ਪਰਦੇ ‘ਤੇ ਵਾਪਸੀ ਕੀਤੀ ਹੈ।
Facebook Comment
Project by : XtremeStudioz