Close
Menu

ਗ੍ਰਹਿ ਮੰਤਰਾਲਾ ਦੇ ਨੋਟੀਫਿਕੇਸ਼ਨ ਦਾ ਅਸਰ ਨਹੀਂ, ਦਿੱਲੀ ਸਰਕਾਰ ਨੇ ਕੀਤੇ 15 ਤਬਾਦਲੇ

-- 27 May,2015

ਨਵੀਂ ਦਿੱਲੀ, 27 ਮਈ – ਦਿੱਲੀ ਸਰਕਾਰ ਤੇ ਐਲ.ਜੀ. ਵਿਚਾਲੇ ਅਧਿਕਾਰਾਂ ਦੀ ਜੰਗ ਦੇ ਵਿਚਕਾਰ ਅੱਜ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੇ ਉਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕੀਤੀ। ਦੋਵਾਂ ਦੀ ਮੁਲਾਕਾਤ ਕਰੀਬ 20 ਮਿੰਟ ਤੱਕ ਚੱਲੀ। ਸੂਤਰਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਉਪ ਰਾਜਪਾਲ ਨੂੰ ਹਾਈਕੋਰਟ ਨਾਲ ਜੁੜੇ ਆਦੇਸ਼ ਦੀ ਕਾਪੀ ਸੌਂਪੀ ਹੈ, ਦੱਸਿਆ ਜਾ ਰਿਹਾ ਹੈ ਕਿ ਜਿਸ ‘ਚ ਹਾਈਕੋਰਟ ਨੇ ਕੇਂਦਰ ਦੇ ਨੋਟੀਫਿਕੇਸ਼ਨ ਨੂੰ ਲੈ ਕੇ ਟਿੱਪਣੀ ਕੀਤੀ ਸੀ। ਉਧਰ, ਗ੍ਰਹਿ ਮੰਤਰਾਲਾ ਦੇ ਨੋਟੀਫਿਕੇਸ਼ਨ ਦਾ ਵੀ ਦਿੱਲੀ ਸਰਕਾਰ ‘ਤੇ ਕੋਈ ਅਸਰ ਨਹੀਂ ਹੋਇਆ ਹੈ ਤੇ ਉਸਨੇ ਸੋਮਵਾਰ ਨੂੰ 9 ਅਫਸਰਾ ਸਮੇਤ ਕੁਲ 15 ਲੋਕਾਂ ਦੇ ਤਬਾਦਲੇ ਕਰ ਦਿੱਤੇ ਹਨ।

Facebook Comment
Project by : XtremeStudioz