Close
Menu

ਗ੍ਰੀਮ ਸਵਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਲਿਆ ਸੰਨਿਆਸ

-- 22 December,2013

ਮੇਲਬਰਨ— ਇੰਗਲੈਂਡ ਦੇ ਫਿਰਕੀ ਗੇਂਦਬਾਜ਼ ਗ੍ਰੀਮ ਸਵਾਨ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਆਸਟ੍ਰੇਲੀਆ ਨਾਲ ਜਾਰੀ ਏਸ਼ੇਜ ਲੜੀ ਦੇ ਵਿੱਚ ਹੀ ਸੰਨਿਆਸ ਦੀ ਘੋਸ਼ਣਾ ਕਰਦੇ ਹੋਏ ਬ੍ਰਿਤਾਨੀ ਅਖਬਾਰ ਡੇਲੀ ਮੇਲ ਨੂੰ ਉਨ੍ਹਾਂ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਲੋਕ ਮੇਰੇ ਅਚਾਨਕ ਲਏ ਗਏ ਫੈਸਲੇ ਅਤੇ ਇਸ ਤੱਥ ਤੋਂ ਕਿ ਮੈਂ ਏਸ਼ੇਜ ਲੜੀ ਦੇ ਆਖਰੀ 2 ਟੈਸਟ ਮੈਚਾਂ ‘ਚ ਨਹੀਂ ਖੇਡਾਗਾਂ। ਲੜੀ ਦੇ ਪਹਿਲੇ 3 ਮੈਚਾਂ ‘ਚ ਟੀਮ ਦੀ ਹਾਰ ਤੋਂ ਨਿਰਾਸ਼ ਸਵਾਨ ਨੇ ਕਿਹਾ ਕਿ ਮੈਂ ਉਮੀਦ ਕੀਤੀ ਸੀ ਕਿ ਜਦੋਂ ਸਿਡਨੀ ‘ਚ 3 ਜਨਵਰੀ ਨੂੰ ਅਸੀਂ ਪੰਜਵੇ ਟੈਸਟ ਮੈਚ ‘ਚ ਉਤਰਾਂਗੇ ਤਾਂ ਸਾਡੇ ਕੋਲ ਲੜੀ ਜਿੱਤਣ ਜਾਂ ਬਰਾਬਰ ਕਰਨ ਦਾ ਮੌਕਾ ਹੋਵੇਗਾ, ਪਰ ਹੁਣ ਮੌਕਾ ਹੱਥ ਤੋਂ ਨਿਕਲ ਗਿਆ ਹੈ। ਸਵਾਨ ਨੇ ਆਪਣੇ ਸੰਨਿਆਸ ਬਾਰੇ ਆਪਣੇ ਟੱਵਿਟਰ ਅਕਾਊਂਟ ‘ਤੇ ਕੁੱਝ ਨਹੀਂ ਲਿਖਿਆ ਹੈ। ਇੰਗਲੈਂਡ ਐਂਡ ਵੇਲਸ ਕ੍ਰਿਕਟ ਬੋਕਡ ਅਧਿਕਾਰੀਆਂ ਨਾਲ ਉਨ੍ਹਾਂ ਦੇ ਸੰਨਿਆਸ ਦੀ ਖਬਰ ਦੀ ਪੁਸ਼ਟੀ ਬਾਰੇ ‘ਚ ਸੰਪਰਕ ਨਹੀਂ ਹੋ ਸਕਿਆ ਹੈ।

Facebook Comment
Project by : XtremeStudioz