Close
Menu

ਗ੍ਰੀਸ ਦੇ ਵਿੱਤ ਮੰਤਰੀ ਵੱਲੋਂ ਅਸਤੀਫ਼ਾ

-- 07 July,2015

ਏਥੇਨਜ਼, 7 ਜੁਲਾਈ -ਗ੍ਰੀਸ ਵਿਖੇ ਹੋਏ ਜਨਮਤ ਸੰਗ੍ਰਹਿ ਦੌਰਾਨ ਲੋਕਾਂ ਵੱਲੋਂ ਬੇਲਆਊਟ ਦੀਆਂ ਸ਼ਰਤਾਂ ਠੁਕਰਾਉਣ ਉਪਰੰਤ ਇੱਥੋਂ ਦੇ ਵਿੱਤ ਮੰਤਰੀ ਯਾਨਿਸ ਵਾਰੂਫਾਕਿਸ ਨੇ ਅੱਜ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਵਾਰੂਫਾਕਿਸ ਨੇ ਪੋਸਟ ਕਰ ਕਿਹਾ ਕਿ ਜਨਮਤ ਸੰਗ੍ਰਹਿ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਉਸ ਨੂੰ ਦੱਸਿਆ ਗਿਆ ਕਿ ਯੂਰੋ ਸਮੂਹ ਦੇ ਕੁਝ ਹਿੱਸੇਦਾਰ ਤੇ ਸਾਂਝੇਦਾਰ ਬੈਠਕਾਂ ‘ਚ ਉਨ੍ਹਾਂ ਦੀ ਹਾਜ਼ਰੀ ਨਹੀਂ ਚਾਹੁੰਦੇ ਤੇ ਇਸੇ ਲਈ ਉਨ੍ਹਾਂ ਨੇ ਅੱਜ ਵਿੱਤ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਪ੍ਰਧਾਨ ਮੰਤਰੀ ਏਲੇਕਿਸਸ ਸਿਪ੍ਰਾਸ ਵੀ ਮੰਨਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਨ੍ਹਾਂ ਨੂੰ ਕਿਸੇ ਸਮਝੌਤੇ ‘ਤੇ ਪਹੁੰਚਣ ‘ਚ ਮਦਦ ਮਿਲੇਗੀ।

Facebook Comment
Project by : XtremeStudioz