Close
Menu

ਗ੍ਰੀਸ ਸੰਕਟ ‘ਚ ਨਵਾਂ ਮੌੜ, ਪੀ.ਐਮ. ਨੇ ਬੇਲਆਊਟ ਪ੍ਰਸਤਾਵ ਰੱਦ ਕਰਨ ਦੀ ਕੀਤੀ ਅਪੀਲ

-- 03 July,2015

ਏਥੇਂਸ— ਕੰਗਾਲ ਹੋਣ ਦੀ ਕਗਾਰ ‘ਤੇ ਪਹੁੰਚ ਚੁਕੇ ਗ੍ਰੀਸ ਦੇ ਆਰਥਿਤ ਸੰਕਟ ‘ਚ ਵੀਰਵਾਰ ਨੂੰ ਉਸ ਸਮੇਂ ਨਵਾਂ ਮੋੜ ਆ ਗਿਆ, ਜਦੋਂ ਪ੍ਰਧਾਨ ਮੰਤਰੀ ਏਲੇਕਸਿਸ ਸਿਪ੍ਰਾਸ ਨੇ ਦੇਸ਼ ਦੀ ਜਨਤਾ ਨੂੰ ਬੇਲਆਊਟ ਪੈਕੇਜ ਨੂੰ ਰੱਦ ਕਰਨ ਦੀ ਅਪੀਲ ਕੀਤੀ। ਨਾਲ ਹੀ ਕਿਹਾ ਕਿ ਅੰਤਰਰਾਸ਼ਟਰੀ ਸਹਿਯੋਗੀ ਸਾਨੂੰ ਇਸ ਦੀ ਆੜ ‘ਚ ਬਲੈਕਮੇਲ ਕਹਿ ਰਹੇ ਸਨ। ਜ਼ਿਕਰਯੋਗ ਹੈ ਕਿ ਸਿਪ੍ਰਾਸ ਨੇ ਕਰਜ਼ਦਾਤਾ ਏਜੰਸੀਆਂ ਨੂੰ ਲਿਖੇ ਪੱਤਰ ‘ਚ ਬੇਲਆਊਟ ਪੈਕੇਜ ਦੀ ਮੰਗ ਕਰਨ ਦੇ 24 ਘੰਟੇ ਦੇ ਅੰਦਰ ਯੂ ਟਰਨ ਲੈ ਲਈ।
ਉਥੇ ਹੀ ਗ੍ਰੀਸ ਦੇ ਵਿੱਤ ਮੰਤਰੀ ਯਾਨਿਸ ਵਰੋਫਕਿਸ ਨੇ ਕਿਹਾ ਕਿ ਅਗਰ ਐਤਵਾਰ ਦੇ ਜਨਮਤ ਸੰਗ੍ਰਹਿ ‘ਚ ਜਨਤਾ ਨੇ ਬੇਲਆਊਟ ਪੈਕੇਜ ਪ੍ਰਸਤਾਵ ਦੇ ਸਮਰਥਨ ‘ਚ ਵੋਟਿੰਗ ਕੀਤੀ, ਤਾਂ ਮੈਂ ਅਹੁਦੇ ਤੋਂ ਅਸਤੀਫਾ ਦੇ ਦੇਵਾਂਗਾ। ਪ੍ਰਧਾਨ ਮੰਤਰੀ ਸਿਪ੍ਰਾਸ ਨੇ ਲੋਕਾਂ ਨੂੰ ‘ਨਹੀਂ’ ਦਾ ਵਿਕਲਪ ਚੁਣਨ ਦੀ ਅਪੀਲ ਕੀਤੀ ਹੈ। ਸਿਪ੍ਰਾਸ ਨੇ ਯੂਰਪੀ ਦੇਸ਼ਾਂ ਦੀ ਉਸ ਚਿਤਾਵਨੀ ਨੂੰ ਵੀ ਰੱਦ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਜਨਮਤ ਸੰਗ੍ਰਹਿ ਦਾ ਤਨੀਜਾ ਹੀ ਗ੍ਰੀਸ ਦੇ ਯੂਰੋਜੋਨ ‘ਚ ਬਣੇ ਰਹਿਣ ਜਾਂ ਬਾਹਰ ਜਾਣ ਦਾ ਫੈਸਲਾ ਕਰੇਗਾ। ਯੂਰੋਜੋਨ ਮੁਖੀ ਯਰੁਨ ਡਾਇਸਬਲੂਮ ਨੇ ਸਿਪ੍ਰਾਸ ਨੂੰ ਲਿਖੇ ਪੱਤਰ ‘ਚ ਕਿਹਾ ਹੈ ਕਿ ਅਸੀਂ ਯੂਰਪੀ ਸਟੇਬਿਲਟੀ ਮਕੈਨਿਜ਼ਮ (ਈ.ਐਸ.ਐਮ) ਨਾਲ ਗ੍ਰੀਸ ਦੀ ਆਰਥਿਕ ਸਥਿਰਤਾ ਲਈ ਸਹਿਯੋਗ ਕਰਨ ਦੀ

Facebook Comment
Project by : XtremeStudioz